ਕਾਰਗਿਲ ਵਿਜੇ ਦਿਵਸ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਟਵੀਟ ਕਰ ਬਹਾਦਰ ਵੀਰ ਫ਼ੌਜੀਆਂ ਨੂੰ ਕੀਤਾ ਸਲਾਮ
Published : Jul 27, 2022, 12:26 am IST
Updated : Jul 27, 2022, 12:26 am IST
SHARE ARTICLE
image
image

ਕਾਰਗਿਲ ਵਿਜੇ ਦਿਵਸ: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਟਵੀਟ ਕਰ ਬਹਾਦਰ ਵੀਰ ਫ਼ੌਜੀਆਂ ਨੂੰ ਕੀਤਾ ਸਲਾਮ


ਕਿਹਾ, ਹਥਿਆਰਬੰਦ ਫ਼ੋਰਸ ਦੀ ਅਸਾਧਾਰਣ ਵੀਰਤਾ ਦਾ ਪ੍ਰਤੀਕ ਹੈ ਕਾਰਗਿਲ ਵਿਜੈ ਦਿਵਸ

ਨਵੀਂ ਦਿੱਲੀ, 26 ਜੁਲਾਈ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੰਗਲਵਾਰ ਨੂੰ  ਕਾਰਗਿਲ ਵਿਜੇ ਦਿਵਸ ਦੇ ਸ਼ਹੀਦਾਂ ਨੂੰ  ਨਮਨ ਕੀਤਾ | ਮੁਰਮੂ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਹਥਿਆਰਬੰਦ ਫ਼ੋਰਸ ਦੀ ਅਸਾਧਾਰਣ ਵੀਰਤਾ ਦਾ ਪ੍ਰਤੀਕ ਹੈ ਅਤੇ ਲੋਕ ਭਾਰਤ ਮਾਤਾ ਦੀ ਰਖਿਆ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਵੀਰ ਜਵਾਨਾਂ ਦੇ ਹਮੇਸ਼ਾ ਕਰਜ਼ਦਾਰ ਰਹਿਣਗੇ | ਭਾਰਤੀ ਫ਼ੌਜ ਨੇ ਲੱਦਾਖ 'ਚ ਕਾਰਗਿਲ ਦੇ ਉੱਚੇ ਪਹਾੜੀ ਇਲਾਕੇ 'ਚ ਕਰੀਬ 3 ਮਹੀਨੇ ਚੱਲੇ ਯੁੱਧ ਮਗਰੋਂ ਜਿੱਤ ਦਾ ਐਲਾਨ ਕਰਦੇ ਹੋਏ 26 ਜੁਲਾਈ 1999 ਨੂੰ  'ਆਪਰੇਸ਼ਨ ਵਿਜੇ' ਦੀ ਸਫ਼ਲਤਾ ਦਾ ਐਲਾਨ ਕੀਤਾ ਸੀ | ਭਾਰਤ ਦੀ ਜਿੱਤ ਨੂੰ  ਯਾਦ ਕਰਨ ਲਈ 26 ਜੁਲਾਈ 1999 ਨੂੰ  'ਕਾਰਗਿਲ ਵਿਜੇ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ | ਦ੍ਰੌਪਦੀ ਮੁਰਮੂ ਨੇ ਟਵੀਟ ਕੀਤਾ, ''ਕਾਰਗਿਲ ਵਿਜੇ ਦਿਵਸ ਸਾਡੀਆਂ ਹਥਿਆਰਬੰਦ ਫ਼ੋਰਸਾਂ ਦੀ ਅਸਾਧਾਰਣ ਵੀਰਤਾ, ਤਾਕਤ ਅਤੇ ਦਿ੍ੜਤਾ ਦਾ ਪ੍ਰਤੀਕ ਹੈ |
ਭਾਰਤ ਮਾਤਾ ਦੀ ਰਖਿਆ ਕਰਨ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲੇ ਸਾਰੇ ਵੀਰ ਫ਼ੌਜੀਆਂ ਨੂੰ  ਮੈਂ ਨਮਨ ਕਰਦੀ ਹਾਂ | ਸਾਰੇ ਦੇਸ਼ ਵਾਸੀ ਇਨ੍ਹਾਂ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਪ੍ਰਤੀ ਹਮੇਸ਼ਾ ਕਰਜ਼ਦਾਰ ਰਹਿਣਗੇ | ਜੈ ਹਿੰਦ!''  ਜ਼ਿਕਰਯੋਗ ਹੈ ਕਿ ਕਾਰਗਿਲ ਜੰਗ ਵਿਚ ਦੇਸ਼ ਦੇ 500 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ |     (ਪੀਟੀਆਈ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement