
ਪਿੰਡ ਤੀੜਾ ਦੇ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ
ਮੁਹਾਲੀ : ਕੋਰੋਨਾ ਮਾਮਲਿਆਂ ਵਿਚ ਇਜ਼ਾਫ਼ੇ ਦੀਆਂ ਰਿਪੋਰਟਾਂ ਹਰ ਰੋਜ਼ ਆਉਂਦੀਆਂ ਹਨ। ਤਾਜ਼ਾ ਜਾਣਕਾਰੀ ਮੁਹਾਲੀ ਤੋਂ ਹੈ ਜਿਥੇ ਇੱਕ ਸਰਕਾਰੀ ਸਕੂਲ ਦੇ 17 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ।
Coronavirus
ਜਾਣਕਾਰੀ ਅਨੁਸਾਰ ਸਥਾਨਕ ਪਿੰਡ ਤੀੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 17 ਵਿਦਿਆਰਥੀ ਕਰਨਾ ਦੀ ਪਕੜ ਵਿਚ ਆ ਗਏ ਹਨ। ਇਹਨਾਂ ਬੱਚਿਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਦਵਾਈਆਂ ਸੈਨੇਟਾਈਜ਼ਰ ਤੇ ਮਾਸਕ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਜਦਕਿ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।