‘ਮੰਤਰੀਆਂ ਦੇ ਸਮੂਹ ਨੇ ਸਰਬਸੰਮਤੀ ਨਾਲ ਲਿਆ ਸੀ ਦਹੀਂ, ਲੱਸੀ ’ਤੇ ਜੀਐਸਟੀ ਲਗਾਉਣ ਦਾ ਫ਼ੈਸਲਾ’ : ਸਰਕਾਰ
Published : Jul 27, 2022, 12:25 am IST
Updated : Jul 27, 2022, 12:25 am IST
SHARE ARTICLE
image
image

‘ਮੰਤਰੀਆਂ ਦੇ ਸਮੂਹ ਨੇ ਸਰਬਸੰਮਤੀ ਨਾਲ ਲਿਆ ਸੀ ਦਹੀਂ, ਲੱਸੀ ’ਤੇ ਜੀਐਸਟੀ ਲਗਾਉਣ ਦਾ ਫ਼ੈਸਲਾ’ : ਸਰਕਾਰ

ਨਵੀਂ ਦਿੱਲੀ, 26 ਜੁਲਾਈ : ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ’ਚ ਕਿਹਾ ਕਿ ਅਨਾਜ, ਦਹੀਂ, ਲੱਸੀ ਸਮੇਤ ਵੱਖ-ਵੱਖ ਵਸਤੂਆਂ ’ਤੇ ਵਸਤੂਆਂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਲਗਾਉਣ ਦਾ ਹਾਲ ਹੀ ਦਾ ਫ਼ੈਸਲਾ ਵੱਖ-ਵੱਖ ਸੂਬਿਆਂ ਦੇ ਮੰਤਰੀ ਸਮੂਹ (ਜੀ.ਓ.ਐਮ) ਨੇ ਸਰਬਸੰਮਤੀ ਨਾਲ ਲਿਆ ਸੀ। ਇਹ ਜਾਣਕਾਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ’ਚ ਦਿਤੀ। 
ਉਨ੍ਹਾਂ ਕਿਹਾ ਕਿ ਲਖਨਊ ’ਚ ਹੋਈ ਜੀ. ਐਸ. ਟੀ. ਕੌਂਸਲ ਦੀ 45ਵੀਂ ਮੀਟਿੰਗ ’ਚ ਵੱਖ-ਵੱਖ ਸੂਬਿਆਂ ਦੇ ਮੰਤਰੀਆਂ ਦਾ ਸਮੂਹ (ਜੀ.ਓ.ਐਮ) ਬਣਾਉਣ ਦਾ ਫ਼ੈਸਲਾ ਕੀਤਾ ਗਿਆ।
ਚੌਧਰੀ ਨੇ ਕਿਹਾ ਕਿ ਜੀ.ਓ.ਐਮ ’ਚ ਕਰਨਾਟਕ, ਬਿਹਾਰ, ਕੇਰਲ, ਗੋਆ, ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਮੰਤਰੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਜੀ.ਓ.ਐਮ ਸਰਬਸੰਮਤੀ ਨਾਲ ਫ਼ੈਸਲੇ ਲੈਂਦਾ ਹੈ। 
ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਕੁਮਾਰ ਮੋਦੀ ਨੇ ਸਵਾਲ ਕੀਤਾ ਸੀ ਕਿ ਹਾਲ ਹੀ ’ਚ ਜਿਸ ਬੈਠਕ ’ਚ ਅਨਾਜ, ਦਹੀਂ, ਲੱਸੀ ਆਦਿ ’ਤੇ ਜੀ. ਐਸ. ਟੀ. ਲਾਏ ਜਾਣ ਦਾ ਫ਼ੈਸਲਾ ਹੋਇਆ, ਕੀ ਉਸ ’ਚ ਵਿਰੋਧੀ ਪਾਰਟੀਆਂ ਵਲੋਂ ਸ਼ਾਸਿਤ ਦਿੱਲੀ, ਕੇਰਲ, ਰਾਜਸਥਾਨ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਮੰਤਰੀ ਮੌਜੂਦ ਸਨ।
ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੀ ਇਨ੍ਹਾਂ ਸੂਬਿਆਂ ਨੇ ਮੀਟਿੰਗ ’ਚ ਇਨ੍ਹਾਂ ਵਸਤਾਂ ’ਤੇ ਜੀ. ਐੱਸ. ਟੀ. ਲਗਾਉਣ ਦਾ ਵਿਰੋਧ ਜਾਂ ਅਸਹਿਮਤੀ ਪ੍ਰਗਟਾਈ ਸੀ। ਚੌਧਰੀ ਨੇ ਕਿਹਾ ਕਿ ਇਹ ਫ਼ੈਸਲਾ ਲੈਣ ਵਾਲੇ ਸਮੂਹ ਵਿਚ ਸ਼ਾਮਲ ਲੋਕਾਂ ਦੀ ਪ੍ਰਵਾਨਗੀ ਨਾਲ ਹੀ ਫ਼ੈਸਲਾ ਲਿਆ ਗਿਆ ਸੀ। ਪੈਟਰੋਲੀਅਮ ਪਦਾਰਥਾਂ ਨੂੰ ਜੀ. ਐਸ. ਟੀ.  ਦੇ ਦਾਇਰੇ ’ਚ ਲਿਆਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਜੀ. ਐਸ. ਟੀ.  ਕੌਂਸਲ ਵਲੋਂ ਲਏ ਜਾਂਦੇ ਹਨ ਅਤੇ ਇਸ ਵਿਚ ਇਹ ਪ੍ਰਸਤਾਵ ਆਇਆ ਸੀ। 
ਚੌਧਰੀ ਨੇ ਕਿਹਾ, ’’ਇਸ ਪ੍ਰਸਤਾਵ ’ਤੇ ਵਿਚਾਰ ਕੀਤਾ ਜਾ ਰਿਹਾ ਹੈ।’’ ਭਾਜਪਾ ਦੇ ਮੈਂਬਰ ਅਸ਼ੋਕ ਵਾਜਪਾਈ ਨੇ ਸਵਾਲ ਕੀਤਾ ਸੀ ਕਿ ਕੀ ‘ਇਕ ਰਾਸ਼ਟਰ, ਇਕ ਕੀਮਤ’ ਦੇ ਸਿਧਾਂਤ ਤਹਿਤ ਪੈਟਰੋਲੀਅਮ ਪਦਾਰਥਾਂ ’ਤੇ ਇਕਸਾਰ ਜੀ. ਐਸ. ਟੀ ਲਾਗੂ ਕੀਤਾ ਜਾਵੇਗਾ। (ਪੀਟੀਆਈ)

SHARE ARTICLE

ਏਜੰਸੀ

Advertisement

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM

ਅਲਵਿਦਾ Surjit Patar ਸਾਬ੍ਹ... ਪੰਜਾਬੀ ਸਾਹਿਤ ਨੂੰ ਤੁਹਾਡੀ ਦੇਣ ਪੰਜਾਬ ਹਮੇਸ਼ਾ ਯਾਦ ਰੱਖੇਗਾ

12 May 2024 2:05 PM
Advertisement