ਮੂਸੇਵਾਲਾ ਕਤਲ ਕੇਸ 'ਚ ਗੈਂਗਸਟਰ ਵਿਕਰਮ ਬਰਾੜ ਦੀ ਭੂਮਿਕਾ ਨੂੰ ਲੈ ਕੇ NIA ਤੇ ਪੰਜਾਬ ਪੁਲਿਸ ਦੇ ਵੱਖੋ-ਵੱਖਰੇ ਬਿਆਨ 
Published : Jul 27, 2023, 7:20 pm IST
Updated : Jul 27, 2023, 7:45 pm IST
SHARE ARTICLE
 Different statements of NIA and Punjab Police regarding the role of gangster Vikram Brar in Moosewala murder case
Different statements of NIA and Punjab Police regarding the role of gangster Vikram Brar in Moosewala murder case

ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਹੈ ਵਿਰਕਮ ਬਰਾੜ

ਚੰਡੀਗੜ੍ਹ -  ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਹੁਣ ਐੱਨਆਈਏ ਨੇ ਵੱਡਾ ਖੁਲਾਸਾ ਕੀਤਾ ਹੈ। ਐੱਨਆਈਏ ਨੇ ਇਹ ਖੁਲਾਸਾ ਕੀਤਾ ਹੈ ਕਿ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਲਾਰੈਂਸ ਗੈਂਗ ਦੇ ਗੁਰਗੇ ਵਿਕਰਮ ਬਰਾੜ ਦੀ ਮੂਸੇਵਾਲਾ ਦੇ ਕਤਲ ਕੇਸ ਵਿਚ ਭੂਮਿਕਾ ਹੈ। ਇਸ ਸਬੰਧੀ ਐੱਨਆਈਏ ਨੇ ਬਕਾਇਦਾ ਇਕ ਟਵੀਟ ਵਿਚ ਪੱਤਰ ਪੋਸਟ ਕਰ ਕੇ ਜਾਣਕਾਰੀ ਵੀ ਦਿੱਤੀ ਹੈ ਓਧਰ ਦੂਜੇ ਪਾਸੇ ਮਾਨਸਾ ਦੀ ਪੰਜਾਬ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਗੈਂਗਸਟਰ ਵਿਕਰਮ ਬਰਾੜ ਦੀ ਮੂਸੇਵਾਲਾ ਦੇ ਕਤਲ ਕੇਸ ਵਿਚ ਕੋਈ ਭੂਮਿਕਾ ਨਹੀਂ ਹੈ  ਤੇ ਫਿਲਹਾਲ ਇਸ ਨੂੰ ਕਿਸੇ ਵੀ ਕੇਸ ਵਿਚ ਨਾਮਜ਼ਦ ਨਹੀਂ ਕੀਤਾ ਗਿਆ ਹੈ। 

ਐੱਨਆਈਏ ਤੇ ਪੰਜਾਬ ਪੁਲਿਸ ਦੇ ਬਿਆਨ ਵੱਖੋ-ਵੱਖਰੇ ਹਨ ਤੇ ਇਸ ਗੱਲ ਤੋਂ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਪੰਜਾਬ ਪੁਲਿਸ ਤੇ ਐੱਨਾਈਏ ਜਾਂਚ ਵੱਖ-ਵੱਖ ਕਰ ਰਹੀ ਹੈ ਇਸੇ ਲਈ ਹੀ ਉਹਨਾਂ ਦੇ ਬਿਆਨ ਵੀ ਨਹੀਂ ਮਿਲ ਰਹੇ। ਹੋ ਸਕਦਾ ਹੈ ਕਿ ਐੱਨਆਈਏ ਅਪਣੇ ਪੱਧਰ 'ਤੇ ਜਾਂਚ ਕਰ ਰਹੀ ਹੋਵੇ ਤੇ ਪੰਜਾਬ ਪੁਲਿਸ ਅਪਣੇ ਪੱਧਰ 'ਤੇ। 

file photo

 

ਜ਼ਿਕਰਯੋਗ ਹੈ ਕਿ ਬੀਤੇ ਦਿਨ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਖਿਲਾਫ਼ ਸੁਰੱਖਿਆ ਏਜੰਸੀਆਂ ਨੂੰ ਵੱਡੀ ਸਫ਼ਲਤਾ ਮਿਲੀ ਸੀ। ਐਨਆਈਏ ਨੇ ਲਾਰੈਂਸ ਦੇ ਖਾਸਮਖ਼ਾਸ ਵਿਕਰਮ ਬਰਾੜ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵਿਕਰਮਜੀਤ ਬਰਾੜ ਨੂੰ ਸੰਯੁਕਤ ਅਰਬ ਅਮੀਰਾਤ ( UAE) ਤੋਂ ਭਾਰਤ ਡਿਪੋਰਟ ਹੋਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕੀਤਾ ਸੀ। ਐਨਆਈਏ ਦੀ ਇਕ ਟੀਮ ਉਸ ਨੂੰ ਦੇਸ਼ ਵਿਚੋਂ ਕਢਵਾਉਣ ਤੇ ਭਾਰਤ ਵਾਪਸ ਲਿਆਉਣ ਲਈ ਯੂਏਈ ਗਈ ਸੀ।

ਵਿਕਰਮ ਬਰਾੜ ਹਾਲ ਹੀ 'ਚ ਫ਼ਿਲਮ ਅਭਿਨੇਤਾ ਸਲਮਾਨ ਖਾਨ ਨੂੰ ਧਮਕੀਆਂ ਦੇਣ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮਾਮਲੇ 'ਚ ਚਰਚਾ 'ਚ ਆਇਆ ਸੀ।  ਇਸ ਦੇ ਨਾਲ ਹੀ ਇੰਟਰਪੋਲ ਨੇ ਭਾਰਤੀ ਜਾਂਚ ਏਜੰਸੀ ਦੀ ਬੇਨਤੀ 'ਤੇ ਜੁਲਾਈ ਮਹੀਨੇ 'ਚ ਗੈਂਗਸਟਰ ਵਿਕਰਮ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਜਾਰੀ ਕੀਤਾ ਸੀ। 

ਟਾਰਗੇਟ ਕਿਲਿੰਗ ਤੋਂ ਇਲਾਵਾ, ਉਹ ਖ਼ਤਰਨਾਕ ਗੈਂਗਸਟਰਾਂ- ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਹੋਰਾਂ ਦੀ ਮਦਦ ਨਾਲ ਭਾਰਤ ਵਿਚ ਹਥਿਆਰਾਂ ਦੀ ਤਸਕਰੀ ਅਤੇ ਜਬਰਨ ਵਸੂਲੀ ਦੇ ਮਾਮਲਿਆਂ ਵਿਚ ਵੀ ਸ਼ਾਮਲ ਸੀ। ਇਹ ਵਿਕਰਮ ਬਰਾੜ ਹੀ ਸੀ ਜਿਸ ਨੇ ਆਪਣੇ ਤਿੰਨ ਸਾਥੀਆਂ ਰਾਹੀਂ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਸੀ।

2020 ਤੋਂ ਭਗੌੜਾ ਬਰਾੜ ਵੱਖ-ਵੱਖ ਧਾਰਾਵਾਂ ਦੇ ਨਾਲ-ਨਾਲ ਅਸਲਾ ਐਕਟ ਦੇ ਤਹਿਤ ਕਤਲ, ਕਤਲ ਦੀ ਕੋਸ਼ਿਸ਼ ਅਤੇ ਜਬਰੀ ਵਸੂਲੀ ਦੇ ਘੱਟੋ-ਘੱਟ 11 ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਦੀ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਉਤੇ ਅਧਿਕਾਰੀਆਂ ਵੱਲੋਂ ਉਸ ਖਿਲਾਫ 11 ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਸਨ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement