
Anantnag Accident News : ਕਿਸ਼ਤਵਾੜ ਤੋਂ ਸਿੰਥਨ ਟਾਪ ਦੇ ਰਸਤੇ ਮਾਰਵਾਹ ਜਾਂਦੇ ਵਾਪਰਿਆ ਹਾਦਸਾ
Anantnag Accident News: ਅਨੰਤਨਾਗ- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਡਾਕਸੁਮ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਰੇ ਲੋਕ ਕਿਸ਼ਤਵਾੜ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਪਰਿਵਾਰ ਕਿਸ਼ਤਵਾੜ ਤੋਂ ਸਿੰਥਨ ਟਾਪ ਦੇ ਰਸਤੇ ਮਾਰਵਾਹ ਵੱਲ ਜਾ ਰਿਹਾ ਸੀ। ਫਿਰ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਸ਼ਾਮਲ ਇਮਤਿਆਜ਼ ਪੇਸ਼ੇ ਤੋਂ ਪੁਲਿਸ ਮੁਲਾਜ਼ਮ ਸੀ। ਇਸ ਦੇ ਨਾਲ ਹੀ ਕਾਰ ਵਿੱਚ ਪੰਜ ਬੱਚੇ ਅਤੇ ਦੋ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜੋ: Mansa News : ਮਾਨਸਾ ’ਚ ਕਰੰਟ ਲੱਗਣ ਨਾਲ ਬੱਚੇ ਦੀ ਹੋਈ ਮੌ+ਤ
ਮ੍ਰਿਤਕਾਂ 'ਚ ਪਤੀ-ਪਤਨੀ ਦੀ ਪਛਾਣ ਇਮਤਿਆਜ਼ ਅਤੇ ਉਸ ਦੀ ਪਤਨੀ ਅਫਰੋਜ਼ਾ, ਅਰੀਬਾ ਇਮਤਿਆਜ਼ ਧੀ (12 ਸਾਲ), ਅਨੀਆ ਜਾਨ ਧੀ (10 ਸਾਲ), ਅਬਾਨ ਇਮਤਿਆਜ਼ ਧੀ (6ਸਾਲ ), ਮਾਜਿਦ ਅਹਿਮਦ, ਪਤਨੀ ਰੇਸ਼ਮਾ (40), ਮੁਸੈਬ ਮਜੀਦ ਪੁੱਤਰ (16 ਸਾਲ), ਮੁਸ਼ੈਲ ਮਜੀਦ ਪੁੱਤਰ( 8 ਸਾਲ) ਵਜੋਂ ਹੋਈ ਹੈ।
(For more news apart from 8 people of one family died in a painful accident in Anantnag News in Punjabi, stay tuned to Rozana Spokesman)