
Khanna College Firing: ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਕਾਬੂ
Khanna private college Firing News: ਖੰਨਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕ ਸਥਾਨਕ ਕਾਲਜ ਵਿਚ ਵਿਦਿਆਰਥੀਆਂ ਵਿਚਾਲੇ ਲੜਾਈ ਹੋ ਗਈ, ਜਿਸ ਵਿਚ ਗੋਲੀਆਂ ਚੱਲੀਆਂ। ਫ਼ਾਇਰਿੰਗ ਵਿਚ ਕਾਲਜ ਦਾ ਇਕ ਮੁਲਾਜ਼ਮ ਜ਼ਖ਼ਮੀ ਹੋ ਗਿਆ,ਜਦਕਿ ਵਿਦਿਆਰਥੀਆਂ ਨੇ ਭੱਜ ਕੇ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਕਾਲਜ ਵਿਚ ਕੁਝ ਵਿਦਿਆਰਥੀਆਂ ਦੀ ਲੜਾਈ ਹੋਈ, ਇਸ ਦੌਰਾਨ ਇਕ ਗਰੁੱਪ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ।
ਇਹ ਵੀ ਪੜ੍ਹੋ: Uttarakhand News: ਪਹਾੜਾਂ ਵਿਚ ਜਾਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਜੇਕਰ ਕੀਤੀ ਇਹ ਗਲਤੀ ਤਾਂ ਲੱਗੇਗਾ ਜੁਰਮਾਨਾ
ਕੁਝ ਵਿਦਿਆਰਥੀ ਪ੍ਰਿੰਸੀਪਲ ਦੇ ਕਮਰੇ ਵੱਲ ਭੱਜੇ ਪਰ ਕੋਲ ਹੀ ਖੜੇ ਕਾਲਜ ਦੇ ਮੁਲਾਜ਼ਮ ਨੂੰ ਗੋਲੀ ਲੱਗ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧੀ ਕਾਲਜ ਦੇ ਸੁਰੱਖਿਆ ਮੁਲਾਜ਼ਮ ਸਤਨਾਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਬਾਹਰ ਕੁਝ ਬੱਚਿਆਂ ਦੀ ਲੜਾਈ ਹੋਈ ਸੀ।
ਇਹ ਵੀ ਪੜ੍ਹੋ: Punjab News: ਪੰਜਾਬ ਤੋਂ ਫਰਾਂਸ ਆਪਣੇ ਪੁੱਤਰਾਂ ਕੋਲ ਗਏ ਬਜ਼ੁਰਗ ਦੀ ਹੋਈ ਮੌਤ
ਜਦੋਂ ਫ਼ਾਇਰਿੰਗ ਦੀ ਆਵਾਜ਼ ਆਈ ਤਾਂ ਉਹ ਬਾਹਰ ਵੇਖਣ ਗਏ, ਇੰਨੇ ਨੂੰ ਇਕ ਬੱਚਾ ਭੱਜ ਕੇ ਕਾਲਜ ਅੰਦਰ ਆ ਗਿਆ। ਮਗਰੋਂ ਕਿਸੇ ਨੇ ਉਸ 'ਤੇ ਗੋਲੀ ਚਲਾ ਦਿੱਤੀ, ਜੋ ਕਾਲਜ ਦੇ ਮੁਲਾਜ਼ਮ ਹੁਸਨ ਲਾਲ ਦੀ ਲੱਤ ਵਿਚ ਜਾ ਲੱਗੀ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Khanna private college Firing News , stay tuned to Rozana Spokesman)