
ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਵਾਪਰਿਆ ਹਾਦਸਾ, ਲੱਗਿਆ ਜਾਮ
Activa Rider Dies After Being Hit By School Bus in Amritsar Latest News in Punjabi ਮਾਨਾਂਵਾਲਾ (ਅੰਮ੍ਰਿਤਸਰ) : ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕ ਨੌਜਵਾਨ ਹਰਿੰਦਰ ਸਿੰਘ ਵਾਸੀ ਬੰਡਾਲਾ ਦੀ ਮੌਤ ਹੋ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਹਰਿੰਦਰ ਸਿੰਘ ਕਮਿਊਨਟੀ ਹੈਲਥ ਸੈਂਟਰ ਮਾਨਾਂਵਾਲਾ ਤੋਂ ਦਵਾਈ ਲੈ ਕੇ ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ’ਤੇ ਚੜਿਆ ਹੀ ਸੀ ਕਿ ਇਕ ਨਿੱਜੀ ਸਕੂਲ ਦੀ ਬੱਸ, ਜੋ ਬਿਆਸ ਤੋਂ ਅੰਮ੍ਰਿਤਸਰ ਜਾ ਰਹੀ ਸੀ, ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਐਕਟਿਵਾ ਬੁਰੀ ਤਰ੍ਹਾਂ ਦਰੜੀ ਗਈ ਅਤੇ ਨੌਜਵਾਨ ਹਰਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਕਾਰਨ ਜੀ.ਟੀ. ਰੋਡ 'ਤੇ ਭਾਰੀ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਪਾਰਟੀ ਨੇ ਭਾਰੀ ਜਦੋ ਜਹਿਦ ਨਾਲ ਹੱਲ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
(For more news apart from Activa Rider Dies After Being Hit By School Bus in Amritsar Latest News in Punjabi stay tuned to Rozana Spokesman.)