Sirhind Feeder Canal News : ਸਰਹਿੰਦ ਫੀਡਰ ਨਹਿਰ 'ਚ ਡੁੱਬੇ ਫ਼ੌਜੀ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ

By : BALJINDERK

Published : Jul 27, 2025, 7:12 pm IST
Updated : Jul 27, 2025, 7:15 pm IST
SHARE ARTICLE
ਸਰਹਿੰਦ ਫੀਡਰ ਨਹਿਰ 'ਚ ਡੁੱਬੇ ਫ਼ੌਜੀ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ
ਸਰਹਿੰਦ ਫੀਡਰ ਨਹਿਰ 'ਚ ਡੁੱਬੇ ਫ਼ੌਜੀ ਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ

Sirhind Feeder Canal News : NDRF ਨੇ ਬੜੀ ਮੁਸ਼ੱਕਤ ਨਾਲ ਗੱਡੀ 'ਚੋਂ ਦੋਵਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ

Sirhind Feeder Canal News in Punjabi : ਕੱਲ੍ਹ ਦੇਰ ਸ਼ਾਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇ ਕਲਾਂ ਦੇ ਨਜ਼ਦੀਕ ਸਰਹਿੰਦ ਫੀਡਰ ਨਹਿਰ ਵਿਚ ਰੂੜ੍ਹੀ ਕਾਰ ਨੂੰ ਸਖ਼ਤ ਮਿਹਨਤ ਦੇ ਬਾਅਦ ਆਖਰ NDRF ਅਤੇ ਸਥਾਨਕ ਲੋਕਾਂ ਵਲੋਂ ਬਾਹਰ ਕੱਢ ਲਿਆ ਗਿਆ। ਕਾਰ ’ਚ ਕਾਰ ਸਵਾਰ ਫੌਜੀ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ। 

1

ਗੱਲਬਾਤ ਕਰਦਿਆਂ NDRF ਦੇ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਰਾਤ ਕਰੀਬ 9 ਵਜੇ NDRF ਦੀ ਇਕ 32 ਮੈਂਬਰੀ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਸੀ ਅਤੇ ਉਦੋਂ ਤੋਂ ਹੀ ਲਾਪਤਾ ਕਾਰ ਦੀ ਭਾਲ ਕੀਤੀ ਜਾ ਰਹੀ ਸੀ, ਜੋ ਅੱਜ ਦੁਪਿਹਰ ਤੱਕ ਕਾਰ ਮਿਲ ਗਈ ਸੀ ਜਿਸ ਨੂੰ ਬਾਹਰ ਕੱਢਣ ਲਈ ਸਮਾਂ ਜ਼ਿਆਦਾ ਇਸ ਲਈ ਲੱਗਿਆ ਕਿ ਇਕ ਤਾਂ ਹਾਈਡਰਾ ਮਸ਼ੀਨ ਲੇਟ ਪਹੁੰਚੀ ਦੂਸਰਾ ਪਾਣੀ ਦੇ ਤੇਜ਼ ਵਹਾਅ ਕਾਰਨ ਕਾਰ ਨੂੰ ਹੁਕ ਕਰਨ ’ਚ ਸਮਾਂ ਲੱਗਿਆ, ਪਰ ਸਥਾਨਕ ਲੋਕਾਂ ਦੀ ਮਦਦ ਨਾਲ NDRF ਦੀ ਟੀਮ ਇਸ ਕਾਰ ਨੂੰ ਬਾਹਰ ਕੱਢਿਆ ਹੈ। ਕਾਰ ਵਿਚ ਕਾਰ ਚਾਲਕ ਸਮੇਤ 2 ਲੋਕ ਸਵਾਰ ਹਨ ਜਿਨ੍ਹਾਂ ਨੂੰ ਪੋਸਟ ਮਾਰਟਮ ਲਈ ਭੇਜਿਆ ਜਾ ਰਿਹਾ ਹੈ।

(For more news apart from Bodies of soldier and his wife found drowned in Sirhind feeder canal News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement