
Zirakpur Police News: ਹੋਟਲ ਸੰਚਾਲਕ ਦੇਹ ਵਪਾਰ ਦਾ ਕਾਰੋਬਾਰ ਚਲਾ ਰਹੇ ਹਨ ਅਤੇ ਗਾਹਕਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ।
Zirakpur Police bust prostitution racket in two hotels": ਜ਼ੀਰਕਪੁਰ ਪੁਲਿਸ ਨੇ ਪਟਿਆਲਾ ਰੋਡ ’ਤੇ ਕੈਨਰਾ ਬੈਂਕ ਉਪਰ ਸਥਿਤ ਹੋਟਲ ਅੰਬਾਨੀ ਦੇ ਸੰਚਾਲਕ ਡੇਰਾਬੱਸੀ ਦੇ ਰਹਿਣ ਵਾਲੇ ਲੀਲਾਧਰ ਪੁੱਤਰ ਪ੍ਰਮੋਦ ਤਿਵਾੜੀ ਅਤੇ ਏ.ਕੇ. ਗ੍ਰੈਂਡ ’ਤੇ ਛਾਪਾ ਮਾਰਿਆ। ਇਹ ਕਾਰਵਾਈ ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਕੀਤੀ ਗਈ ਕਿ ਹੋਟਲ ਸੰਚਾਲਕ ਦੇਹ ਵਪਾਰ ਦਾ ਕਾਰੋਬਾਰ ਚਲਾ ਰਹੇ ਹਨ ਅਤੇ ਗਾਹਕਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ।
ਐਸਐਚਓ ਜ਼ੀਰਕਪੁਰ ਇੰਸ: ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹੋਟਲ ਮਾਲਕਾਂ ਨੂੰ ਗਿ੍ਰਫ਼ਤਾਰ ਕਰ ਕੇ ਕਈ ਕੁੜੀਆਂ ਨੂੰ ਛੁਡਾਇਆ, ਜਿਨ੍ਹਾਂ ਨੂੰ ਦੇਹ ਵਪਾਰ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਅਨੈਤਿਕ ਤਸਕਰੀ (ਰੋਕੂ) ਐਕਟ ਦੀ ਧਾਰਾ 3, 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਦੇ ਅਨੁਸਾਰ, ਇਹ ਛਾਪਾ ਸਨਿਚਰਵਾਰ ਨੂੰ ਮਾਰਿਆ ਗਿਆ ਸੀ। ਉਨ੍ਹਾਂ ਦਸਿਆ ਕਿ ਉਕਤ ਹੋਟਲਾਂ ਦੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿਚ ਸ਼ੱਕੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਦਿਖਾਇਆ ਗਿਆ ਹੈ। ਉਕਤ ਹੋਟਲਾਂ ਦੇ ਮਾਲਕ ਸੱਦਾਮ ਅਤੇ ਪ੍ਰਮੋਦ ਤਿਵਾੜੀ ’ਤੇ ਦੇਹ ਵਪਾਰ ਦਾ ਕਾਰੋਬਾਰ ਚਲਾਉਣ ਅਤੇ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹਨ। ਪੁਲਿਸ ਨੇ ਇਸ ਗ਼ੈਰ-ਕਾਨੂੰਨੀ ਕਾਰਵਾਈ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ।
ਜ਼ੀਰਕਪੁਰ ਤੋਂ ਜੇ.ਐਸ. ਕਲੇਰ ਦੀ ਰਿਪੋਰਟ
"(For more news apart from “Zirakpur Police bust prostitution racket in two hotels, ” stay tuned to Rozana Spokesman.)