
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ.....
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਰੱਦ ਕਰਨ ਦੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਆਲੋਚਨਾ ਕਰਦਿਆਂ ਸਿੱਖਾਂ ਨੂੰ ਕਿਹਾ ਕਿ ਉਹ ਅਕਾਲੀ ਪਿੰਡਾਂ 'ਚ ਦਾਖ਼ਲ ਨਾ ਹੋਣ ਦੇਣ ਜੋ ਡੇਰਾ ਸਿਰਸਾ ਸਾਧ ਵਿਰੁਧ ਰੀਪੋਰਟ ਨੂੰ ਸਾਬੋਤਾਜ ਕਰ ਰਹੇ ਹਨ।
ਮਾਨ ਨੇ ਸ਼ਪਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਗੰਭੀਰ ਮਸਲੇ ਨੂੰ ਜਸਟਿਸ ਰਣਜੀਤ ਸਿੰਘ ਨੇ ਬੜੀ ਸੂਝ-ਬੂਝ ਨਾਲ ਸੁਲਝਾ ਲਿਆ ਹੈ ਪਰ ਸੁਖਬੀਰ ਸਿੰਘ ਬਾਦਲ ਜੱਜ ਸਾਹਿਬ ਵਿਰੁਧ ਹੀ ਬੋਲ ਰਿਹਾ ਹੈ ਕਿ ਉਸ ਕੋਲ ਜਾਅਲੀ ਡਿਗਰੀ ਹੈ। ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਉਹ ਪਹਿਲਾਂ ਅਪਣੀ ਡਿਗਰੀ ਜਨਤਕ ਕਰੇ।
ਮਾਨ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਸਾਧ ਨੂੰ ਸੁਖਬੀਰ ਸਿੰਘ ਬਾਦਲ ਨੇ ਪਿਸਤੋਲਾਂ ਤੇ ਬੰਦੂਕਾਂ ਦੇ ਲਾਇਸੰਸ ਜਾਰੀ ਕੀਤੇ। ਡੇਰਾ ਸਿਰਸਾ ਸਾਧ ਖਿਲਾਫ ਕਾਰਵਾਈ ਕਰਨ ਦੀ ਥਾਂ, ਉਸ ਵਿਰੁੱਧ ਜਾਂਚ ਪੜਤਾਲ ਬੰਦ ਕਰ ਦਿੱਤੀ ਜੋ ਕੈਪਟਨ ਹਕੂਮਤ ਨੇ ਮੁੜ ਸ਼ੁਰੂ ਕਰਕੇ ਉਸ ਨੂੰ ਬੇਨਕਾਬ ਕੀਤਾ ਹੈ।