
ਨੇੜਲੇ ਪਿੰਡ ਜਿਉਣਵਾਲਾ ਦੇ ਵਸਨੀਕ ਗੁਰਦੀਪ ਸਿੰਘ ਪੁੱਤਰ ਚਤਰ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੂੰ ਦਿਤੀ ਲਿਖਤੀ ਸ਼ਿਕਾਇਤ 'ਚ ਦੋਸ਼ ਲਾਇਆ ਹੈ..............
ਕੋਟਕਪੂਰਾ : ਨੇੜਲੇ ਪਿੰਡ ਜਿਉਣਵਾਲਾ ਦੇ ਵਸਨੀਕ ਗੁਰਦੀਪ ਸਿੰਘ ਪੁੱਤਰ ਚਤਰ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੂੰ ਦਿਤੀ ਲਿਖਤੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਪੰਜਗਰਾਂਈ ਕਲਾਂ ਪੁਲਿਸ ਚੌਕੀ ਦੇ ਇੰਚ. ਬਲਦੇਵ ਸਿੰਘ ਨੇ ਮੇਰੇ ਅਤੇ ਮੇਰੀ ਨੂੰਹ ਦੇ ਬਿਆਨਾਂ ਨੂੰ ਤੋੜ ਮਰੋੜ ਕੇ, ਜਾਅਲੀ ਅੰਗੂਠੇ ਅਤੇ ਜਾਅਲੀ ਦਸਤਖਤ ਕਰ ਕੇ ਧੋਖਾਧੜੀ ਕੀਤੀ ਹੈ। ਸ਼ਿਕਾਇਤ ਕਰਤਾ ਅਨੁਸਾਰ ਕਰੀਬ 3 ਮਹੀਨੇ ਪਹਿਲਾਂ ਜਗਸੀਰ ਸਿੰਘ ਪੁੱਤਰ ਹਜੂਰਾ ਸਿੰਘ ਵਿਰੁਧ ਰੀਪੋਰਟ ਦਰਜ ਹੋਈ ਸੀ ਜਿਸ ਦੇ ਸਬੰਧ 'ਚ ਏਐਸਆਈ ਬਲਦੇਵ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸ਼ਿਕਾਇਤ ਕਰਤਾ ਅਤੇ ਉਸ ਦੀ ਨੂੰਹ ਦੇ ਬਿਆਨ ਦਰਜ ਕੀਤੇ ਸਨ।
ਪਰ ਗ਼ੈਰਕਾਨੂੰਨੀ ਢੰਗ ਨਾਲ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਵਿਰੋਧੀ ਧਿਰ ਦਾ ਸਾਥ ਦੇਣ ਦੀ ਗੱਲ ਸਾਹਮਣੇ ਆਈ। ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਇਸ ਮਾਮਲੇ ਦੀ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਫਿਰ ਵੀ ਤਫ਼ਤੀਸ਼ੀ ਅਫ਼ਸਰ ਵਲੋਂ ਰਾਜ਼ੀਨਾਮੇ ਦਾ ਦਬਾਅ ਬਣਾਉਣਾ ਵੀ ਗ਼ੈਰਕਾਨੂੰਨੀ ਹੈ। ਗੁਰਦੀਪ ਸਿੰਘ ਦੇ ਬੇਟੇ ਗੁਲਾਬ ਸਿੰਘ ਨੇ ਚੇਤਾਵਨੀ ਦਿਤੀ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਗੁਰੇਜ ਨਹੀਂ ਕਰਨਗੇ।
ਸੰਪਰਕ ਕਰਨ 'ਤੇ ਰਾਜਬਚਨ ਸਿੰਘ ਸੰਧੂ ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਨੇ ਵਿਸ਼ਵਾਸ ਦਿਵਾਇਆ ਕਿ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਉਪਰੰਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ 'ਚ ਕਿਸੇ ਨਾਲ ਕੋਈ ਰਿਆਇਤ ਨਹੀਂ ਹੋਵੇਗੀ।