
ਸਵੇਰ ਦੀ ਸਭਾ ਦਾ ਸਮਾਂ ਸਵੇਰ 8 ਵਜੇ ਤੋਂ 8.30 ਤੱਕ ਕੀਤਾ
ਐੈਸ.ਏ.ਐਸ. ਨਗਰ : ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਸਵੇਰ ਦੀ ਸਭਾ ਅਤੇ ਵੱਖ-ਵੱਖ ਪੀਰੀਅਡਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਐਸ.ਸੀ.ਈ.ਆਰ.ਟੀ. ਵਲੋਂ ਜਾਰੀ ਪੱਤਰ ਅਨੁਸਾਰ ਸਮੂਹ ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰੋਜ਼ਾਨਾ ਗਤੀਵਿਧੀਆਂ ਜਿਵੇਂ The word of the day, Udaan Questions ਆਦਿ ਲਈ ਸਵੇਰ ਦੀ ਸਭਾ ਦਾ ਸਮਾਂ 20 ਮਿੰਟ ਤੋਂ ਵਧਾ ਕੇ 30 ਮਿੰਟ ਕੀਤਾ ਗਿਆ ਹੈ।
Notification of time table
ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਸਵੇਰ ਦੀ ਸਭਾ ਦਾ ਸਮਾਂ ਸਵੇਰ 8 ਵਜੇ ਤੋਂ 8.30 ਤੱਕ ਕੀਤਾ ਗਿਆ ਹੈ। ਪਹਿਲਾ ਪੀਰੀਅਡ 8.30 ਤੋਂ 9.10, ਦੂਜਾ ਪੀਰੀਅਡ 9.10 ਤੋਂ 9.50, ਤੀਜਾ ਪੀਰੀਅਡ 9.50 ਤੋਂ 10.30, ਚੌਥਾ ਪੀਰੀਅਡ 10.30 ਤੋਂ 11.10, ਪੰਜਵਾਂ ਪੀਰੀਅਡ 11.10 ਤੋਂ 11.50, ਅੱਧੀ ਛੁੱਟੀ 11.50 ਤੋਂ 12.10, ਛੇਵਾਂ ਪੀਰੀਅਡ 12.10 ਤੋਂ 12.50, ਸੱਤਵਾਂ ਪੀਰੀਅਡ 12.50 ਤੋਂ 1.25 ਅਤੇ 1.25 ਤੋਂ 2.00 ਵਜੇ ਤੱਕ ਅਠਵੇਂ ਪੀਰੀਅਡ ਦਾ ਸਮਾਂ ਕਰ ਦਿੱਤਾ ਗਿਆ ਹੈ।