ਚੀਮਾ ਸਮੇਤ 'ਆਪ' ਆਗੂਆਂ ਵੱਲੋਂ ਅਚਾਰਿਆ ਮਹਾਂ ਪਰੱਗਿਆ ਨੂੰ ਸ਼ਰਧਾਂਜਲੀ ਭੇਂਟ
Published : Aug 27, 2020, 6:25 pm IST
Updated : Aug 27, 2020, 6:25 pm IST
SHARE ARTICLE
 AAP leaders including Cheema pay homage to Acharya Maha Pragya
AAP leaders including Cheema pay homage to Acharya Maha Pragya

-ਸਿਆਸਤਦਾਨ ਅਪਣਾਉਣ ਤਿਆਗ ਅਤੇ ਜਨ ਤਪੱਸਿਆ ਦਾ ਸੰਕਲਪ: ਹਰਪਾਲ ਸਿੰਘ ਚੀਮਾ

ਚੰਡੀਗੜ•, 27 ਅਗਸਤ 2020 - ਤੇਰਾ ਪੰਥ ਦੇ 10ਵੇਂ ਅਨੁਸ਼ਾਸਕਾ ਅਚਾਰਿਆ ਮਹਾਂਪ੍ਰੱਗਿਆ ਨੂੰ ਸਮਰਪਿਤ ਸ਼ਤਾਬਦੀ ਵਰੇਗੰਢ ਦੀ ਸਮਾਪਤੀ 'ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਤਾਂ ਦੇ ਮਹਾਸੰਤ ਅਚਾਰਿਆ ਮਹਾਂਪ੍ਰੱਗਿਆ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਵਿਰੋਧੀ ਧਿਰ ਦੇ ਆਗੁ ਹਰਪਾਲ ਸਿੰਘ ਚੀਮਾ ਨੇ ਆਪਣੇ ਨਿਵਾਸ 'ਤੇ ਅਚਾਰਿਆ ਮਹਾਂਪ੍ਰਗਿਆ ਦੇ ਤਿਆਗ ਅਤੇ ਤਪੱਸਿਆ ਦੇ ਸੰਕਲਪ ਨੂੰ ਸਮੁੱਚੀ ਲੋਕਾਈ ਖਾਸ ਕਰਕੇ ਸਿਆਸਤਦਾਨਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜੇਕਰ ਦੇਸ਼ ਦੇ ਸਿਆਸਤਦਾਨਾ ਜੈਨ ਸਮਾਜ ਦੇ ਤਿਆਗ ਅਤੇ ਤਪੱਸਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਕਲਪ 'ਤੇ ਪਹਿਰਾ ਦੇ ਦੇਣ ਤਾਂ ਦੇਸ਼ ਅਤੇ ਦੇਸ਼ ਦੀ ਜਨਤਾ ਦੇ ਸਭ ਦੁੱਖ ਦਰਦ ਦੂਰ ਕੀਤੇ ਜਾ ਸਕਦੇ ਹਨ।

Acharya Maha Pragya Acharya Maha Pragya

ਹਰਪਾਲ ਸਿੰਘ ਚੀਮਾ ਨੇ ਮੁਨੀਸ਼ੀਸੰਤ ਵਿਨੈ ਕੁਮਾਰ ਜੀ ਆਲੋਕ ਸਮੇਤ ਸਮੁੱਚੇ ਜੈਨ-ਪੰਥ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਅਚਾਰਿਆ ਮਹਾਂਪ੍ਰੱਗਿਆ ਦੇ ਸ਼ਤਾਬਦੀ ਵਰੇ ਨੂੰ ਵੱਡੇ ਪੱਧਰ 'ਤੇ ਨਹੀਂ ਮਨਾ ਸਕੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਨਸਭਾ ਇਜਲਾਸ ਮੌਕੇ ਅਚਾਰਿਆ ਮਹਾਂ ਪ੍ਰੱਗਿਆ ਜੀ ਦੇ ਸ਼ਤਬਾਦੀ ਵਰ੍ਹੇ ਦੀ ਸਮਾਪਤੀ ਦੇ ਮੱਦੇਨਜ਼ਰ ਸਮੁੱਚੇ ਸਦਨ ਵਲੋਂ ਇਸ ਮਹਾਨ ਸੰਤ ਨੂੰ ਸ਼ਰਧਾਂਜਲੀ ਦੇਣ ਲਈ ਮਾਨਯੋਗ ਸਪੀਕਰ ਨੂੰ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਵੀ ਮੌਜੂਦ ਸਨ।   

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement