
ਲੁਧਿਆਣਾ ਵਿੱਚ ਉੱਦਮੀ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਇੱਕ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਪੰਜਾਬ ਦੇ ਉਦਯੋਗ ਅਤੇ ਵਣਜ
ਚੰਡੀਗੜ, 27 ਅਗਸਤ - ਲੁਧਿਆਣਾ ਵਿੱਚ ਉੱਦਮੀ ਮਾਹੌਲ ਨੂੰ ਉਤਸ਼ਾਹਤ ਕਰਨ ਲਈ ਇੱਕ ਪ੍ਰੋਗਰਾਮ ਸ਼ੁਰੂ ਕਰਨ ਵਾਸਤੇ ਪੰਜਾਬ ਦੇ ਉਦਯੋਗ ਅਤੇ ਵਣਜ ਵਿਭਾਗ ਨੇ ਗਲੋਬਲ ਅਲਾਇੰਸ ਫਾਰ ਮਾਸ ਇੰਟਰਪ੍ਰੀਨਿਓਰਸ਼ਿਪ (ਗੇਮ) ਨਾਲ ਭਾਈਵਾਲੀ ਕੀਤੀ ਹੈ। ‘ਐਕਸੇਲਰੇਟਰ‘ ਇੱਕ 6 ਮਹੀਨਿਆਂ ਦਾ ਸਮਾਲ ਬਿਜ਼ਨੇਸ ਐਕਸਲੇਟਰ ਪ੍ਰੋਗਰਾਮ ਹੈ ਜੋ ਉਤਪਾਦਕਤਾ, ਕੁਸ਼ਲਤਾ ਅਤੇ ਮੁਨਾਫੇ ਵਿੱਚ ਸੁਧਾਰ ਲਿਆਉਣ ਲਈ ਉੱਦਮਾਂ ਦਾ ਸਮਰਥਨ ਕਰਦਾ ਹੈ।
Chamber of Industrial and Commercial Undertakings
ਇਹ ਪ੍ਰੋਗਰਾਮ ਉਦਯੋਗ ਮਾਹਰਾਂ ਤੋਂ ਲੈ ਕੇ ਸਥਾਨਕ ਉਦਮੀ ਮਾਹੌਲ ਵਿਚਲੀਆਂ ਵਿੱਤੀ ਸੰਸਥਾਵਾਂ ਤੱਕ ਦੇ ਭਾਈਵਾਲਾਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ‘ਐਕਸੀਲੇਟਰ ਲੁਧਿਆਣਾ‘ ਸਹਿਯੋਗੀ ਟਾਸਕਫੋਰਸ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਸ੍ਰੀ ਸਚਿਤ ਜੈਨ (ਵਾਈਸ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ, ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ),
ਸ੍ਰੀ ਉਪਕਾਰ ਸਿੰਘ ਆਹੂਜਾ (ਪ੍ਰਧਾਨ, ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼) ਅਤੇ ਸਰਕਾਰ, ਬੈਂਕਾਂ, ਅਕਾਦਮਿਕ ਸੰਸਥਾਵਾਂ ਅਤੇ ਮੀਡੀਆ ਨਾਲ ਸਬੰਧਤ ਹੋਰ ਭਾਈਵਾਲ ਸ਼ਾਮਲ ਹੋਣਗੇ। ਟਾਸਕਫੋਰਸ ਨੂੰ ਇੱਕ ਸਟੀਅਰਿੰਗ ਕਮੇਟੀ ਦੁਆਰਾ ਸਿਫ਼ਾਰਿਸ਼ਾਂ ਕੀਤੀਆਂ ਜਾਣਗੀਆਂ ਜਿਸ ਵਿੱਚ ਸ੍ਰੀ ਰਵੀ ਵੈਂਕਟੇਸ਼ਨ (ਸੰਸਥਾਪਕ,ਗੇਮ), ਡਾ. ਗਿਆਨੇਂਦਰ ਬਡਗਯਨ (ਸਾਬਕਾ ਆਈ.ਏ.ਐੱਸ. ਅਤੇ ਪੰਜਾਬ ਰਾਜ ਸਲਾਹਕਾਰ ਪਰਿਸ਼ਦ ਮੈਂਬਰ) ਸ਼ਾਮਲ ਹਨ।
Vinni Mahajan
ਸ੍ਰੀਮਤੀ ਵਿਨੀ ਮਹਾਜਨ, ਮੁੱਖ ਸਕੱਤਰ, ਪੰਜਾਬ ਸਰਕਾਰ ਨੇ ਦੱਸਿਆ ਕਿ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਐਮਐਸਐਮਈਜ਼ ਦੀ ਭੂਮਿਕਾ ਅਹਿਮ ਰਹੀ ਹੈ। ਸਰਕਾਰ ਪੰਜਾਬ ਦੇ ਨਾਗਰਿਕਾਂ ਦੀ ਉਦਮੀ ਭਾਵਨਾ ਨੂੰ ਸਮਝਦੀ ਹੈ ਅਤੇ ਇਸ ਦੀ ਕਦਰ ਕਰਦੀ ਹੈ ਅਤੇ ਇਸ ਹੁਨਰ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਦਿਆਂ, ਐਮਐਸਐਮਈਜ਼ ਰਾਜ ਦੀ ਆਰਥਿਕਤਾ ਦੇ ਵਿਕਾਸ ਦੇ ਰਾਹ ਖੋਲਗੀ।
MSMEs
ਸਫਲ ਉੱਦਮਾਂ ਨੂੰ ਉਤਸ਼ਾਹਤ ਕਰਨ ਨਾਲ ਛੋਟੇ ਐਮਐਸਐਮਈਜ਼ ਲਈ ਸਾਜ਼ਗਾਰ ਮਾਹੌਲ ਤਿਆਰ ਹੋਵੇਗਾ ਜਿਸ ਨਾਲ ਰਾਜ ਵਿੱਚ ਰੁਜ਼ਗਾਰ ਦੀ ਸੰਭਾਵਨਾ ਵਧੇਗੀ ਅਤੇ ਇਸ ਤਰਾਂ ਵਿਕਾਸ ਅਤੇ ਖੁਸ਼ਹਾਲੀ ਨੂੰ ਹੁਲਾਰਾ ਮਿਲੇਗਾ। ਪੰਜਾਬ ਸਰਕਾਰ ਇਸ ਪਹਿਲਕਦਮੀ ਵਿੱਚ ਗੇਮ ਦਾ ਸਮਰਥਨ ਕਰਨ ਅਤੇ ਪੰਜਾਬ ਵਿੱਚ ਉੱਦਮਾਂ ਦੇ ਵਿਕਾਸ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਵਚਨਬੱਧ ਹੈ।
Department of Industry and Commerce
ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਨੇ ਅੱਗੇ ਕਿਹਾ ਕਿ ਪੰਜਾਬ ਰਾਜ ਵਿੱਚ ਐਮਐਸਐਮਈ ਨੂੰ ਉਤਸ਼ਾਹਤ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੇ ਨਤੀਜੇ ਵਜੋਂ ਕਈ ਪੱਧਰਾਂ-ਨੀਤੀ, ਪ੍ਰਕਿਰਿਆਵਾਂ, ਬੁਨਿਆਦੀ ਢਾਂਚੇ ਅਤੇ ਰਿਆਇਤਾਂ ਵਿੱਚ ਸੁਧਾਰ ਹੋਇਆ ਹੈ । ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਵਿਭਾਗ ਪੰਜਾਬ ਵਿਚ ਮਾਸ ਇੰਟਰਪ੍ਰੀਨਿਓਰਸ਼ਿਪ (ਐਮ.ਈ.) ਦਾ ਮਾਹੌਲ ਸਿਰਜਣ ਲਈ ਗੇਮ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
Jobs
ਇਹ ਪ੍ਰੋਗਰਾਮ ਐਮਐਸਐਮਈਜ਼ ਨੂੰ ਢੁਕਵੇਂ ਸਾਧਨ ਪ੍ਰਦਾਨ ਕਰਕੇ ਰਾਜ ਦੀ ਉੱਦਮੀ ਸੰਭਾਵਨਾ ਨੂੰ ਹੁਲਾਰਾ ਦੇਵੇਗਾ। ਐਕਸਲੇਟਰ ਉਦਮੀ ਭਾਵਨਾ ਨੂੰ ਹੁਲਾਰਾ ਦੇ ਕੇ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਪਾਵੇਗਾ। ਲੁਧਿਆਣਾ ਵਿੱਚ ਸ਼ੁਰੂ ਕੀਤੇ ਇਸ ਪ੍ਰੋਗਰਾਮ ਦੀਆਂ 2 ਇਕਾਈਆਂ ਹੋਣਗੀਆਂ ਜਿਸ ਵਿੱਚ 20 ਫਰਮਾਂ (ਹਰੇਕ) ਸ਼ਾਮਲ ਹੋਣਗੀਆਂ। ਬਾਅਦ ਵਿੱਚ ਇਸ ਪ੍ਰੋਗਰਾਮ ਦਾ ਵਿਸਥਾਰ ਪੂਰੇ ਪੰਜਾਬ ਵਿੱਚ ਕੀਤਾ ਜਾਵੇਗਾ ਜੋ ਐਮਐਸਐਮਈ ਦੇ ਵਿਕਾਸ ਅਤੇ ਰੁਜ਼ਗਾਰ ਦੇ ਨਿਰਮਾਣ ਲਈ ਇਕ ਸਾਜ਼ਗਾਰ ਮਾਹੌਲ ਸਿਰਜੇਗਾ। ਇਹ ਮਾਸ ਇੰਟਰਪ੍ਰੀਨਿਓਰਸ਼ਿਪ ਦੇ ਵਿਕਾਸ ਦਾ ਸਮਰਥਨ ਕਰੇਗਾ ਅਤੇ ਨੌਜਵਾਨਾਂ ਨੂੰ ਨਵੇਂ ਉੱਦਮ ਸ਼ੁਰੂ ਕਰਨ ਲਈ ਉਤਸ਼ਾਹਿਤ ਕਰੇਗਾ।
MSMEs
ਇਸ ਸਾਂਝੇਦਾਰੀ ਬਾਰੇ ਬੋਲਦਿਆਂ, ਗੇਮ ਦੇ ਸੰਸਥਾਪਕ, ਸ੍ਰੀ ਰਵੀ ਵੈਂਕਟਸਨ ਨੇ ਕਿਹਾ ਕਿ ਪੰਜਾਬ ਵਿੱਚ 2.59 ਲੱਖ ਤੋਂ ਵੱਧ ਰਜਿਸਟਰਡ ਐਮਐਸਐਮਈਜ਼ ਹਨ ਜੋ ਸਪੱਸ਼ਟ ਤੌਰ ‘ਤੇ ਇਸ ਦੇ ਮਜ਼ਬੂਤ ਉੱਦਮੀ ਡੀ.ਐਨ.ਏ. ਨੂੰ ਦਰਸਾਉਂਦੀਆਂ ਹਨ। ਫਿਰ ਵੀ, ਬਹੁਤ ਸਾਰੇ ਐਮਐਸਐਮਈਜ਼ ਅੱਗੇ ਵੱਧਣ ਵਿੱਚ ਅਸਮਰੱਥ ਹਨ। ਅਜਿਹੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ, ਸ੍ਰੀ ਵੈਂਕਟੇਸਨ ਨੇ ਕਿਹਾ, ਚੁਣੇ ਹੋਏ ਉੱਦਮਾਂ ਨੂੰ ਛੇ ਮਹੀਨਿਆਂ ਵਿੱਚ ਵਿਸ਼ੇਸ਼ ਤਰਜੀਹ ਦੇ ਕੇ ਵਿਕਾਸ ਵੱਲ ਲਿਜਾਇਆ ਜਾਵੇਗਾ। ਲੁਧਿਆਣਾ ਆਪਣੇ ਸਰੋਤਾਂ, ਉੱਦਮਾਂ ਅਤੇ ਸਾਜ਼ਗਾਰ ਮਾਹੌਲ ਨਾਲ ਉਦਮ ਦੀ ਸ਼ੁਰੂਆਤ ਲਈ ਢੁੱਕਵਾਂ ਸਥਾਨ ਹੈ।
ਇਸ ਪ੍ਰੋਗਰਾਮ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਜਾਰੀ ਹੈ। ਪਹਿਲੀ ਇਕਾਈ ਦੀ ਸ਼ੁਰੂਆਤ ਦਸੰਬਰ 2020 ਵਿੱਚ ਹੋਵੇਗੀ। ਪ੍ਰੋਗਰਾਮ ਮੁਨਾਫੇ ਵਿੱਚ ਜਾ ਰਹੇ ਅਤੇ ਨਾਨ-ਆਈਟੀ ਕਾਰੋਬਾਰਾਂ ਨੂੰ ਅਪਲਾਈ ਕਰਨ ਲਈ ਸੱਦਾ ਦਿੰਦਾ ਹੈ। 2 ਕਰੋੜ ਤੋਂ 10 ਕਰੋੜ ਰੁਪਏ ਪ੍ਰਤੀ ਸਾਲਾਨਾ ਆਮਦਨ ਵਾਲੇ ਸਰਵਿਸ ਇੰਡਸਟਰੀ ਦੇ ਖੇਤਰ ਵਿਚਲੇ ਕਾਰੋਬਾਰ ਅਤੇ ਨਿਰਮਾਣ ਤੇ ਵਪਾਰ ਦੇ ਖੇਤਰ ਵਿਚਲੇ 10 ਕਰੋੜ ਰੁਪਏ ਤੋਂ 50 ਕਰੋੜ ਰੁਪਏ ਪ੍ਰਤੀ ਸਾਲਾਨਾ ਆਮਦਨ ਵਾਲੇ ਕਾਰੋਬਾਰ ਅਪਲਾਈ ਕਰਨ ਦੇ ਯੋਗ ਹਨ। ਮਹਿਲਾਵਾਂ ਦੀ ਮਾਲਕੀ (ਮਹਿਲਾਵਾਂ ਦੀ ਜਿਆਦਾ ਹਿੱਸੇਦਾਰੀ ਵਾਲੇ) ਵਾਲੇ 2 ਕਰੋੜ ਰੁਪਏ ਤੋਂ ਲੈ ਕੇ 50 ਕਰੋੜ ਰੁਪਏ ਦੀ ਸਾਲਾਨਾ ਆਮਦਨੀ ਵਾਲੇ ਕਾਰੋਬਾਰ ਨੂੰ ਵੀ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।