ਰਾਵੀ 'ਤੇ ਪੁਲ ਬਣਾਉਣ ਲਈ ਦੋਹਾਂ ਦੇਸ਼ਾਂ ਦੀ ਮੀਟਿੰਗ
Published : Aug 27, 2020, 11:57 pm IST
Updated : Aug 27, 2020, 11:57 pm IST
SHARE ARTICLE
image
image

ਰਾਵੀ 'ਤੇ ਪੁਲ ਬਣਾਉਣ ਲਈ ਦੋਹਾਂ ਦੇਸ਼ਾਂ ਦੀ ਮੀਟਿੰਗ

ਪਾਕਿਸਤਾਨ ਬਣਾਏਗਾ 260 ਮੀਟਰ ਲੰਮਾ ਪੁਲ

ਕਲਾਨੌਰ/ਡੇਰਾ ਬਾਬਾ ਨਾਨਕ, 27 ਅਗੱਸਤ (ਗੁਰਦੇਵ ਸਿੰਘ ਰਜਾਦਾ) : ਅੱਜ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘਾ ਵਿਖੇ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਤਕਰੀਬਨ ਇੱਕ ਘੰਟਾ ਚੱਲੀ ਜਿਸ ਵਿਚ ਪਾਕਿਸਤਾਨ ਵਾਲੇ ਪਾਸਿਉਂ ਪੁਲ ਬਣਾਉਣ ਲਈ ਇੰਜੀਨੀਅਰ ਨੌਸ਼ਾਦ ਦੀ ਅਗਵਾਈ ਵਿਚ ਚਾਰ ਮੈਂਬਰੀ ਕਮੇਟੀ ਪੁੱਜੀ ਅਤੇ ਭਾਰਤ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਇਸ਼ਾਂਤ ਖੁਰਾਣਾ, ਸੀਗਲ ਇੰਡੀਆ  ਹਾਈਵੇ ਅਥਾਰਟੀ ਦੇ ਵਾਈਸ ਚੇਅਰਮੈਨ ਜਤਿੰਦਰ ਸਿੰਘ ਅਤੇ ਬੀਐਸਐਫ ਦੇ ਉੱਚ ਅਧਿਕਾਰੀ ਸ਼ਾਮਲ ਹੋਏ।
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਾਈਸ ਚੇਅਰਮੈਨ ਜਤਿੰਦਰ ਸਿੰਘ ਨੇ ਦਸਿਆ ਕਿ ਜਦੋਂ ਕਰਤਾਰਪੁਰ ਲਾਂਘੇ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਰਾਵੀ ਦਰਿਆ ਤੇ ਪੁਲ ਬਣਾਉਣਾ ਲਈ ਭਾਰਤ ਵਲੋਂ ਹੀ ਪਹਿਲ ਕਦਮੀ ਕੀਤੀ ਗਈ ਸੀ ਅਤੇ ਭਾਰਤ ਵਲੋਂ ਅਪਣੇ ਜ਼ੀਰੋ ਲਾਈਨ ਤਕ ਪੁੱਲ ਬਣਾ ਦਿਤਾ ਹੈ ਹੁਣ ਪਾਕਿਸਤਾਨ ਵਲੋਂ ਪੁਲ ਨੂੰ ਮੁਕੰਮਲ ਕਰਨ ਲਈ ਦਿਲਚਸਪੀ ਵਿਖਾਈ ਹੈ ਅਤੇ ਪਾਕਿਸਤਾਨ ਅਪਣੇ ਵਾਲੇ ਪਾਸੇ 260 ਮੀਟਰ ਲੰਮਾ ਪੁਲ ਇਕ ਸਾਲ ਵਿਚ ਤਿਆਰ ਕਰੇਗਾ ਜਿਸ ਦਾ ਇਸ ਸਾਲ ਵਿਚ ਡਿਜ਼ਾਈਨ ਬਣਾਇਆ ਜਾਵੇਗਾ ਜਿਸ ਸਬੰਧੀ ਅੱਜ ਪਾਕਿਸਤਾਨ ਵਲੋਂ ਮੀਟਿੰਗ ਕੀਤੀ ਗਈ ਹੈ।
ਵਾਈਸ ਚੇਅਰਮੈਨ ਜਤਿੰਦਰ ਸਿੰਘ ਨੇ ਦਸਿਆ ਕਿ ਲਾਂਘਾ ਖੋਲ੍ਹਣ ਸਮੇਂ ਪਾਕਿਸਤਾਨ ਵਲੋਂ ਅਪਣੇ ਪੁਲ ਬਣਾਉਣ ਵਾਲੀ ਜਗ੍ਹਾ ਛੱਡ ਦਿਤੀ ਸੀ ਅਤੇ ਲਾਗੇ ਸੜਕ ਤਿਆਰ ਕਰ ਦਿਤੀ ਸੀ ਜਿਸ ਨਾਲ ਸੰਗਤਾਂ ਦਰਸ਼ਨ ਕਰ ਸਕੀਆਂ ਸਨ।
ਕੈਪਸ਼ਨ ਫੋਟੋ : 27 ਗੁਰਦੇਵ 1
ਜਾਣਕਾਰੀ ਦਿੰਦੇ ਹੋਏ ਸੀਗਲ ਇੰਡੀਆ ਕੰਪਨੀ ਦੇ imageimageਵਾਈਸ ਚੇਅਰਮੈਨ ਜਤਿੰਦਰ ਸਿੰਘ

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement