
ਅਮਰੀਕਾ : ਬੇਹੱਦ ਖ਼ਤਰਨਾਕ ਤੁਫ਼ਾਨ 'ਲੌਰਾ' ਤਟ ਨਾਲ ਟਕਰਾਇਆ
ਹਿਊਸਟਨ, 27 ਅਗੱਸਤ : ਅਮਰੀਕਾ 'ਚ ਲੌਰਾ ਦਰਜਾ ਚਾਰ ਦੇ ਤੁਫ਼ਾਨ ਦੇ ਤੌਰ 'ਤੇ ਮਜਬੂਤ ਹੋ ਕੇ 'ਬੇਹੱਦ ਖ਼ਤਰਨਾਕ' ਰੂਪ 'ਚ ਤਬਦੀਲ ਹੋਣ ਤੋਂ ਬਾਅਦ ਇਹ ਵੀਰਵਾਰ ਤੜਕੇ ਲੁਸਿਆਨਾ ਦੇ ਤਟ ਨਾਲ ਟਕਰਾਇਆ। ਅਮਰੀਕੀ ਅਧਿਕਾਰਆਂ ਨੇ ਇਸ ਤੁਫ਼ਾਨ ਦੇ ਬੇਹੱਦ ਵਿਨਾਸ਼ਕਾਰੀ ਪ੍ਰਭਾਵ ਦੀ ਚੇਤਾਵਨੀ ਦਿਤੀ ਹੈ। ਰਾਸ਼ਟਰੀ ਚੱਕਰਵਾਤ ਕੇਂਦਰ ਨੇ ਦਸਿਆ ਕਿ ਤੁਫ਼ਾਨ ਲੌਰਾ ਕਾਰਨ 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਸੂਬੇ 'ਚ ਇਹ ਅਪਣੇ ਨਾਲ 'ਵਿਨਾਸ਼ਕਾਰੀ ਤੁਫ਼ਾਨ, ਖ਼ਤਰਨਾਕ ਹਵਾਵਾਂ ਅਤੇ ਅਚਾਨਕ ਹੜ੍ਹ ਜਿਹੇ ਹਾਲਾਤ' ਲੈ ਕੇ ਆਇਆ ਹੈ। ਲੁਸਿਆਨਾ ਅਤੇ ਟੇਕਸਾਸ ਤਟਾਂ ਵਲ ਵਧਦੇ ਹੋਏ ਇਹ ਤੁਫ਼ਾਨ ਬੇਹਦ ਤੇਜ਼ੀ ਨਾਲ ਦਰਜਾimage ਚਾਰ 'ਚ ਤਬਦੀਲ ਹੋਇਆ ਸੀ ਅਤੇ ਤਟ ਨਾਲ ਟਕਰਾਉਂਦੇ ਸਮੇਂ ਇਹ ਸਭ ਤੋਂ ਖ਼ਤਰਨਾਕ ਦਰਜਾ ਪੰਜ 'ਚ ਤਬਦੀਲ ਹੋਣ ਵਾਲਾ ਸੀ।