
ਦਿੱਲੀ ਕਮੇਟੀ ਸੰਗਤ ਨੂੰ ਕਮੇਟੀ ਦੇ ਖ਼ਜ਼ਾਨੇ ਬਾਰੇ ਅਸਲ ਜਾਣਕਾਰੀ ਦੇਣ ਤੋਂ ਪਾਸਾ ਕਿਉਂ ਵੱਟ ਰਹੀ ਹੈ? : ਸਰਨਾ
ਨਵੀਂ ਦਿੱਲੀ, 27 ਅਗੱਸਤ (ਅਮਨਦੀਪ ਸਿੰਘ): ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਦੀਆਂ ਅਗਲੇ ਸਾਲ ਹੋਣ ਵਾਲੀਆਂ ਕਮੇਟੀ ਚੋਣਾਂ ਕਰ ਕੇ, ਮੌਜੂਦਾ ਕਮੇਟੀ ਪ੍ਰਬੰਧਕ ਸੰਗਤਾਂ ਦਾ ਧਿਆਨ ਭਟਕਾਉਣ ਲਈ ਰੋਜ਼ ਨਵੀਆਂ ਖੇਡਾਂ ਖੇਡਣ ਵਿਚ ਰੁਝ ਗਏ ਹਨ ਤੇ ਸੰਗਤ ਨੂੰ ਕਮੇਟੀ ਦੇ ਅਸਲ ਹਾਲਾਤ ਬਾਰੇ ਨਹੀਂ ਦਸ ਰਹੇ। ਉਨ੍ਹਾਂ ਕਿਹਾ, “ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਗੁਰੂ ਹਰਿਕ੍ਰਿਸ਼ਨ ਸਕੂਲਾਂ ਦੇ ਅਧਿਆਪਕਾਂ ਨੂੰ ਤਨਖ਼ਾਹਾਂ ਲੈਣ ਲਈ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚ ਬੀਤੇ ਦਿਨੀਂ ਰਾਤ ਤਕ ਧਰਨਾ ਲਾਉਣਾ ਪਿਆ ਸੀ। ਸਟਾਫ਼ ਨੂੰ ਤਨਖ਼ਾਹਾਂ ਲੈਣ ਲਈ ਪੰਜ ਪੰਜ ਮਹੀਨਿਆਂ ਤਕ ਸੰਘਰਸ਼ ਕਰਨਾ ਪੈ ਰਿਹਾ ਹੈ, ਜਦੋਂ ਕਿ ਸਾਡੇ ਕਾਰਜਕਾਲ ਵਿਚ ਸਕੂਲਾਂ ਦੇ ਸਟਾਫ਼ ਦੇ ਖਾਤਿਆਂ ਵਿਚ ਵੇਲੇ ਸਿਰ ਤਨਖ਼ਾਹਾਂ ਪੈ ਜਾਂਦੀਆਂ ਸਨ। ਬਿਨਾਂ ਤਨਖ਼ਾਹਾਂ ਦੇ ਕੰਮ ਕਰ ਰਹੇ ਅਧਿਆਪਕ ਮਾਯੂਸ ਹੋ ਚੁਕੇ ਹਨ।''image