ਪੰਜਾਬ ਸਰਕਾਰ ਦੀ ਬੇਰੁਖ਼ੀ ਤੋਂ ਨਾਰਾਜ਼ ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ
Published : Aug 27, 2021, 12:47 am IST
Updated : Aug 27, 2021, 12:47 am IST
SHARE ARTICLE
image
image

ਪੰਜਾਬ ਸਰਕਾਰ ਦੀ ਬੇਰੁਖ਼ੀ ਤੋਂ ਨਾਰਾਜ਼ ਬੇਰੁਜ਼ਗਾਰ ਅਧਿਆਪਕਾਂ ਨੇ ਭਾਖੜਾ ਨਹਿਰ ’ਚ ਮਾਰੀਆਂ ਛਾਲਾਂ

ਪਟਿਆਲਾ, 26 ਅਗੱਸਤ (ਅਵਤਾਰ ਸਿੰਘ ਗਿੱਲ) : ਅੱਜ ਪਟਿਆਲਾ ’ਚ ਸੰਘਰਸ਼ ਕਰ ਰਹੇ ਈ.ਟੀ.ਟੀ. 2364 ਸਲੈਕਟਿਡ ਅਧਿਆਪਕਾਂ ਵਲੋਂ ਅੱਜ ਮੋਤੀ ਮਹਿਲ ਘੇਰਨ ਦਾ ਐਲਾਨ ਕੀਤਾ, ਜਿਥੇ ਵਾਧੂ ਪੁਲਿਸ ਬਲ ਤਾਇਨਾਤ ਕਰ ਦਿਤਾ ਗਿਆ। ਥਾਣੇ ਖਾਲੀ ਸੀ ਪਰ ਅਧਿਆਪਕਾਂ ਨੂੰ ਨਿੱਤ ਦੀ ਚਲਦੀ ਡਾਂਗ ਤੋਂ ਸਬਕ ਲੈਂਦਿਆਂ ਪੰਜਾਬ ਪੁਲਿਸ ਨੂੰ ਵੱਡਾ ਚਕਮਾ ਦੇ ਦਿਤਾ ਅਤੇ ਮੋਤੀ ਮਹਿਲ ਦੀ ਥਾਂ ਸਿੱਧਾ ਪਟਿਆਲਾ ਬਠਿੰਡਾ ਰੋਡ ’ਤੇ ਪੈਂਦੀ ਭਾਖੜਾ ਨਹਿਰ, ਜਿਸ ਦੇ ਉਤੇ ਬਣਿਆ ਥਾਣਾ ਪਸਿਆਣਾ ਧਰਨੇ ਦੇ ਚਲਦੇ ਖ਼ਾਲੀ ਸੀ ਦਾ ਪੁਲ ਜਾ ਮੱਲਿਆ ਅਤੇ ਸਰਕਾਰ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।  ਇਸ ਦੌਰਾਨ ਸਰਕਾਰ ਦੇ ਲਾਅਰਿਆਂ ਤੋਂ ਅੱਕੇ 2 ਅਧਿਆਪਕਾਂ ਵਲੋਂ ਭਾਖੜਾ ਨਹਿਰ ਵਿਚ ਛਾਲ ਮਾਰ ਦਿਤੀ ਗਈ। ਇਨ੍ਹਾਂ ’ਚ ਸੰਦੀਪ ਸੰਗਰੂਰ ਅਤੇ ਅਨੂਪ ਸੰਗਰੂਰ ਸ਼ਾਮਲ ਸਨ। ਹਾਲਾਂਕਿ ਗੋਤਾਖ਼ੋਰਾਂ ਵਲੋਂ ਮੌਕੇ ’ਤੇ ਦੋਹਾਂ ਅਧਿਆਪਕਾਂ ਨੂੰ ਬਚਾਅ ਲਿਆ ਗਿਆ। 
ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਿਕੰਮੀ ਸਰਕਾਰ ਤੋਂ ਕੋਈ ਉਮੀਦ ਨਹੀਂ ਪਰ ਸਰਕਾਰ ਹਮਦਰਦੀ ਦੀਆਂ ਵੋਟਾਂ ਦੀ ਆਦੀ ਹੋ ਚੁੱਕੀ ਹੈ। ਸਰਕਾਰ ਚਾਹੁੰਦੀ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਭਾਖੜਾ ਵਿਚ ਡੁੱਬ ਮਰਨ, ਫਿਰ ਸ਼ੁਰੂ ਹੋਵੇ ਹਮਦਰਦੀ ਦਾ ਨਾਟਕ ਅਤੇ ਪ੍ਰਵਾਰ ਨੂੰ ਨਿਗੁਣੀ ਪੈਨਸ਼ਨ ਲਗਾ ਕੇ ਹਮਦਰਦੀ ਦੀਆਂ ਵੋਟਾਂ ਬਟੋਰੀਆ ਜਾ ਸਕਣ ਪਰ ਹੁਣ ਉਹ ਅੱਕ ਚੁੱਕੇ ਹਨ, ਥੱਕ ਚੁੱਕੇ ਹਨ ਪਰ ਸੰਘਰਸ਼ ਜਾਰੀ ਰੱਖਣ ਲਈ ਉਹ ਅਪਣੀ ਜਾਨ ਵੀ ਦਾਅ ’ਤੇ ਲਗਾ ਦੇਣਗੇਂ। ਬੇਸ਼ੱਕ ਇਸ ਮੌਕੇ ਪੁਲਿਸ ਨੇ ਅਧਿਆਪਕਾਂ ਦੀ ਖਾਸੀ ਖਿੱਚਾ ਧੂਹੀ ਵੀ ਕੀਤੀ ਕਿ ਉਨ੍ਹਾਂ ਨੂੰ ਭਾਖੜਾ ਤੋਂ ਹਟਾਇਆ ਜਾ ਸਕੇ ਪਰ ਬੇਰੁਜ਼ਗਾਰ ਅਧਿਆਪਕ ਪਟਿਆਲਾ ਬਠਿੰਡਾ ਰੋਡ ਜਾਮ ਕਰ ਕੇ ਖ਼ਬਰ ਲਿਖੇ ਜਾਣ ਤਕ ਭਾਖੜਾ ਨਹਿਰ ਦੇ ਪੁਲ ’ਤੇ ਡਟੇ ਹੋਏ ਹਨ।
ਜ਼ਿਕਰਯੋਗ ਹੈ ਕਿ 06/03/2020 ਨੂੰ ਜਾਰੀ ਹੋਈਆਂ 2364 ਈ. ਟੀ. ਟੀ. ਪੋਸਟਾਂ ਲਈ ਦਸੰਬਰ, 2020 ਤਕ ਸਕਰੂਟਨੀ ਪ੍ਰਕਿਰਿਆ ਪੂਰੀ ਕਰਵਾ ਚੁੱਕੇ ਅਧਿਆਪਕਾਂ ਨੂੰ ਲਗਭਗ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। 

ਫੋਟੋ ਨੰ: 26 ਪੀਏਟੀ 12

ਤਸਵੀਰਾਂ : ਪਟਿਆਲਾ ਟੀਚਰਜ਼, 1
ਭਾਖੜਾ ਨਹਿਰ ਦੇ ਪੁਲ ’ਤੇ ਸਰਕਾਰ ਦਾ ਵਿਰੋਧ ਕਰ ਰਹੇ ਬੇਰੁਜ਼ਗਾਰ ਅਧਿਆਪਕ ਅਤੇ ਨਾਲ ਭਾਖੜਾ ਨਹਿਰ ’ਚ ਅਧਿਆਪਕ ਵਲੋਂ ਮਾਰੀ ਛਾਲ ਦਾ ਦ੍ਰਿਸ਼। ਫ਼ੋਟੋ : ਅਜੇ

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement