ਬੀਬੀ ਮਾਣੂਕੇ ਦੀ ਅਪੀਲ 'ਤੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹਲਕੇ ਨੂੰ 11 ਲੱਖ ਦੇਣ ਦਾ ਐਲਾਨ
Published : Aug 27, 2022, 12:22 am IST
Updated : Aug 27, 2022, 12:22 am IST
SHARE ARTICLE
image
image

ਬੀਬੀ ਮਾਣੂਕੇ ਦੀ ਅਪੀਲ 'ਤੇ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹਲਕੇ ਨੂੰ 11 ਲੱਖ ਦੇਣ ਦਾ ਐਲਾਨ

ਜਗਰਾਉਂ, 26 ਅਗੱਸਤ (ਪਰਮਜੀਤ ਸਿੰਘ ਗਰੇਵਾਲ) : ਮੈਂਬਰ ਪਾਰਲੀਮੈਂਟ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਜਗਰਾਉਂ ਹਲਕੇ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਲਈ 11 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸੰਤ ਬਾਬਾ ਲੱਖਾ ਸਿੰਘ ਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਵੀ ਹਾਜ਼ਰ ਸਨ | 
ਇਸ ਮੌਕੇ ਸੰਜੀਵ ਅਰੋੜਾ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਲਿਆ | ਅਰੋੜਾ ਨੇ ਨਾ ਸਿਰਫ਼ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਸਗੋਂ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਬਾਗ ਦਾ ਵੀ ਦੌਰਾ ਕੀਤਾ | 
ਉਨ੍ਹਾਂ ਨੂੰ  ਬਾਬਾ ਨੰਦ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਸਿਰੋਪਾਓ, ਪ੍ਰਸ਼ਾਦ ਅਤੇ ਕਿਤਾਬਚਾ ਭੇਂਟ ਕੀਤਾ ਗਿਆ | 
ਅਰੋੜਾ ਟਰੱਸਟ ਵੱਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ ਅਤੇ ਹੋਰ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਏ | ਇਸ ਮੌਕੇ ਅਰੋੜਾ ਸਮੇਤ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸੰਤ ਬਾਬਾ ਲੱਖਾ ਸਿੰਘ, ਹਰਪ੍ਰੀਤ ਸੰਧੂ ਅਤੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਵਿੱਚ ਬੂਟੇ ਲਗਾਏ, ਇਹ ਕਦਮ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਰੁੱਖ ਲਗਾਉਣ ਦੀ ਮੁਹਿੰਮ ਨੂੰ  ਉਤਸ਼ਾਹਤ ਕਰਨ ਲਈ ਚੁੱਕਿਆ ਗਿਆ ਹੈ | 
ਇਸ ਮੌਕੇ ਹਲਕਾ ਜਗਰਾਉਂ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੈਂਬਰ ਪਾਰਲੀਮੈਂਟ ਨੂੰ  ਇਲਾਕੇ ਦੇ ਵਿਕਾਸ ਲਈ ਫੰਡ ਜਾਰੀ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸੰਸਦ ਮੈਂਬਰ ਲੋਕਲ ਏਰੀਆ ਡਿਵੈਲਪਮੈਂਟ ਸਕੀਮ (ਐੱਮ. ਪੀ. ਐੱਲ. ਡੀ. ਐੱਸ.) 'ਚੋਂ 11 ਲੱਖ ਰੁਪਏ ਦੇ ਫੰਡ ਵੱਖ-ਵੱਖ ਕੰਮਾਂ ਲਈ ਅਲਾਟ ਕਰਨ ਦਾ ਐਲਾਨ ਕੀਤਾ | ਜਗਰਾਉਂ ਖੇਤਰ ਵਿੱਚ ਵਿਕਾਸ ਕਾਰਜਾਂ ਵਾਸਤੇ 11 ਲੱਖ ਰੁਪਏ ਦੇਣ 'ਤੇ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਸੰਸਦ ਮੈਂਬਰ ਅਰੋੜਾ ਦਾ ਧੰਨਵਾਦ ਕੀਤਾ | 
 ਇਸ ਮੌਕੇ ਸੰਸਦ ਮੈਂਬਰ ਅਰੋੜਾ ਨੇ ਕਿਹਾ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣਾ ਬਹੁਤ ਹੀ ਵਧੀਆ ਪਲ ਸੀ | 
ਫੋਟੋ ਫਾਈਲ : ਜਗਰਾਉਂ ਗਰੇਵਾਲ-1
ਕੈਪਸ਼ਨ : ਨਾਨਕਸਰ ਵਿਖੇ ਬਾਬਾ ਲੱਖਾ ਸਿੰਘ ਸੰਜੀਵ ਅਰੋੜਾ ਨੂੰ  ਬੂਟੇ ਭੇਂਟ ਕਰਦੇ ਹੋਏ | 

SHARE ARTICLE

ਏਜੰਸੀ

Advertisement

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM
Advertisement