
ਸਰਕਾਰ ਦੁੱਧ ਉਤਪਾਦਕਾਂ ਦੀਆਂ ਮੰਗਾਂ ਤੁਰਤ ਮੰਨੇ : ਵਿਧਾਇਕ ਇਆਲੀ
ਮੁੱਲਾਂਪੁਰ ਦਾਖਾ, 26 ਅਗੱਸਤ ( ਰਾਜ ਜੋਸ਼ੀ ) : ਪੀ.ਡੀ.ਐਫ.ਏ. ਦੀ ਅਗਵਾਈ ਹੇਠ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਸਾਹਮਣੇ ਚੱਲ ਰਹੇ ਧਰਨੇ ਵਿੱਚ ਅੱਜ ਵਿਧਾਇਕ ਹਲਕਾ ਦਾਖਾ ਮਨਪ੍ਰੀਤ ਸਿੰਘ ਇਆਲੀ ਨੇ ਪਹੁੰਚ ਕੇ ਦੁੱਧ ਉਤਪਾਦਕ ਅਤੇ ਕਿਸਾਨ ਵੀਰਾਂ ਨਾਲ ਧਰਨੇ ਵਿੱਚ ਹਾਜ਼ਰੀ ਲਗਵਾਈ | ਇਸ ਮੌਕੇ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਦੁੱਧ ਉਤਪਾਦਕਾਂ ਅਤੇ ਕਿਸਾਨ ਵੀਰਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਮੰਨ ਲਈਆ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਦੁੱਧ ਦੇ ਫੈਟ ਦਾ ਰੇਟ ਵਧਾਉਣ ਦਾ ਜੋ ਵਾਧਾ ਕੀਤਾ ਗਿਆ ਸੀ ਉਹ ਹੁਣ ਤੁਰੰਤ ਪੁਰਾ ਕੀਤਾ ਜਾਵੇ | ਸੂਬਾ ਸਰਕਾਰ ਤੋਂ ਹੋਰ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਗਾਵਾਂ ਵਿੱਚ ਫੈਲ ਰਹੀ ਲੰਪੀ ਸਕਿਨ ਬਿਮਾਰੀ ਵੱਲ ਹੋਰ ਧਿਆਨ ਦਿੱਤਾ ਜਾਵੇ ਅਤੇ ਪੰਜਾਬ ਅੰਦਰ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਸਖ਼ਤੀ ਕਰ ਕੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਜਾਵੇ |
Ldh_Raj •oshi_26_02