
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
ਲੁਧਿਆਣਾ : ਲੁਧਿਆਣਾ ਵਿਚ ਅੱਜ ਸਵੇਰੇ ਇਕ ਪਲਾਸਟਿਕ ਕਾਰੋਬਾਰੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਕਾਰੋਬਾਰੀ ਨੂੰ ਕਰੇਨ ਨੇ ਆਪਣੀ ਲਪੇਟ ਵਿਚ ਲੈ ਗਿਆ ਤੇ ਕਾਰੋਬਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਰੋਬਾਰੀ ਆਪਣੇ ਭਰਾ ਨਾਲ ਸਵੇਰ ਦੀ ਸੈਰ ਕਰਨ ਲਈ ਬਾਹਰ ਨਿਕਲਿਆ ਸੀ।
Tragic accident
ਜਿਵੇਂ ਹੀ ਉਹ ਰਣਜੀਤ ਹੈਲਥ ਕਲੱਬ ਕੋਲ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਨਾਲ ਕ੍ਰੇਨ ਨੇ ਕਾਰੋਬਾਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕ੍ਰੇਨ ਦੀ ਲਪੇਟ ਚ ਆਉਣ ਕਰਕੇ ਕਾਰੋਬਾਰੀ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ।
Tragic accident
ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਇੰਦਰ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਇੰਦਰ ਕੁਮਾਰ ਵਾਸੀ ਜਨਤਾ ਕਾਲੋਨੀ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਸਵੇਰੇ ਸੈਰ ਕਰਨ ਗਏ ਹੋਏ ਸਨ। ਜਿਵੇਂ ਹੀ ਉਹ ਰਣਜੀਤ ਹੈਲਥ ਕਲੱਬ ਤੋਂ ਕੁਝ ਦੂਰੀ ‘ਤੇ ਗਏ ਤਾਂ ਦੂਜੇ ਪਾਸਿਓ ਤੇਜ਼ ਰਫਤਾਰ ਨਾਲ ਆ ਰਹੀ ਕ੍ਰੇਨ ਉਸ ਦੇ ਭਰਾ ਦੇ ਉਪਰ ਚੜ ਗਈ। ਕ੍ਰੇਨ ਦੀ ਲਪੇਟ ਵਿਚ ਆਉਣ ਕਰਕੇ ਉਸਦੇ ਭਰੀ ਦ ਮੌਕੇ ਤੇ ਹੀ ਮੌਤ ਹੋ ਗਈ।