ਮਾਲਵੇ ਵਲਿਆਂ ਨੂੰ ਤੋਹਫ਼ਾ: ਫਿਰੋਜ਼ਪੁਰ-ਰਾਮੇਸ਼ਵਰਮ ਵਿਚਕਾਰ ਚੱਲੇਗੀ ਹਮਸਫ਼ਰ ਐਕਸਪ੍ਰੈਸ
Published : Aug 27, 2023, 3:35 pm IST
Updated : Aug 27, 2023, 3:35 pm IST
SHARE ARTICLE
Gift to Malwa people: Humsafar Express will run between Ferozepur-Rameswaram
Gift to Malwa people: Humsafar Express will run between Ferozepur-Rameswaram

ਹਫ਼ਤੇ ਵਿਚ ਇੱਕ ਵਾਰ ਸ਼ਨੀਵਾਰ ਸ਼ਾਮ ਨੂੰ 5:55 ਵਜੇ ਹੋਵੇਗੀ ਰਵਾਨਾ

ਫਿਰੋਜ਼ਪੁਰ - ਪੰਜਾਬ ਦੇ ਮਾਲਵਾ ਹਿੱਸੇ ਦੇ ਲੋਕਾਂ ਨੂੰ ਰੇਲਵੇ ਵਿਭਾਗ ਨੇ ਵੱਡਾ ਤੋਹਫ਼ਾ ਦਿੱਤਾ ਹੈ। ਅਜਮੇਰ-ਰਾਮੇਸ਼ਵਰਮ-ਅਜਮੇਰ ਵਿਚਕਾਰ ਚੱਲਣ ਵਾਲੀ ਹਮਸਫ਼ਰ ਐਕਸਪ੍ਰੈਸ ਟਰੇਨ ਹੁਣ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੱਕ ਚੱਲੇਗੀ। ਟਰੇਨ ਨੰਬਰ 20973 ਸ਼ਨੀਵਾਰ ਨੂੰ ਸ਼ਾਮ 5:55 ਵਜੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਸੋਮਵਾਰ ਰਾਤ 9:00 ਵਜੇ ਰਾਮੇਸ਼ਵਰਮ ਰੇਲਵੇ ਸਟੇਸ਼ਨ ਪਹੁੰਚੇਗੀ।

ਵਾਪਸੀ ਦਿਸ਼ਾ ਵਿਚ ਰੇਲ ਗੱਡੀ ਨੰਬਰ 20974 ਰਾਮੇਸ਼ਵਰਮ ਤੋਂ ਮੰਗਲਵਾਰ ਨੂੰ ਰਾਤ 10.45 ਵਜੇ ਚੱਲੇਗੀ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1.30 ਵਜੇ ਫ਼ਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਰੇਲਗੱਡੀ ਇੱਕ ਹਫ਼ਤੇ ਵਿਚ ਇੱਕ ਚੱਕਰ ਕੱਢੇਗੀ। ਦੱਖਣੀ ਭਾਰਤ ਵੱਲ ਜਾਣ ਦੇ ਚਾਹਵਾਨ ਰੇਲ ਯਾਤਰੀਆਂ ਲਈ ਅੱਜ ਤੱਕ ਮਾਲਵੇ ਦੇ ਕਿਸੇ ਰੇਲਵੇ ਸਟੇਸ਼ਨ ਤੱਕ ਇੱਕ ਵੀ ਰੇਲਗੱਡੀ ਉਪਲੱਬਧ ਨਹੀਂ ਸੀ।

ਹੁਣ ਇਸ ਟਰੇਨ ਦੇ ਚੱਲਣ ਨਾਲ ਮਾਲਵੇ ਦੇ ਲੋਕ ਸਿੱਧੇ ਦੱਖਣੀ ਭਾਰਤ ਨਾਲ ਜੁੜ ਸਕਣਗੇ ਅਤੇ ਉਹ ਹਿੰਦੂ ਧਾਰਮਿਕ ਸਥਾਨ ਰਾਮੇਸ਼ਵਰਮ ਤੱਕ ਆਸਾਨੀ ਨਾਲ ਪਹੁੰਚ ਸਕਣਗੇ। ਫਿਲਹਾਲ ਇਹ ਟਰੇਨ ਹਫ਼ਤੇ 'ਚ ਸਿਰਫ ਇਕ ਵਾਰ ਚਲਾਈ ਜਾ ਰਹੀ ਹੈ ਅਤੇ ਜੇਕਰ ਯਾਤਰੀਆਂ ਦੀ ਗਿਣਤੀ ਵਧਦੀ ਹੈ ਤਾਂ ਇਸ ਦੀ ਬਾਰੰਬਾਰਤਾ ਵਧਾਈ ਜਾ ਸਕਦੀ ਹੈ।

ਭਾਰਤੀ ਜਨਤਾ ਪਾਰਟੀ ਦੀ ਸੂਬਾ ਸਕੱਤਰ ਸੁਨੀਤਾ ਗਰਗ ਨੇ ਕਿਹਾ ਕਿ ਹਫ਼ਤਾਵਾਰੀ ਰੇਲ ਸੇਵਾ ਸ਼ੁਰੂ ਹੋਣ ਨਾਲ ਆਮ ਲੋਕਾਂ ਨੂੰ ਧਾਰਮਿਕ ਸਥਾਨਾਂ 'ਤੇ ਪ੍ਰਭੂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਦੱਖਣੀ ਭਾਰਤ ਨਾਲ ਜੁੜਨ ਨਾਲ ਵਪਾਰ ਨੂੰ ਵੀ ਹੁਲਾਰਾ ਮਿਲੇਗਾ। ਕੋਟਕਪੂਰਾ ਵਿਖੇ ਰੇਲ ਦਾ ਸਟਾਪੇਜ ਯਕੀਨੀ ਬਣਾਉਣ ਲਈ ਪਾਰਟੀ ਹਾਈਕਮਾਂਡ ਰਾਹੀਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮੰਗ ਪੱਤਰ ਭੇਜਿਆ ਜਾਵੇਗਾ।  

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement