
Punjab Flood News LIVE: ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ
Update Here
ਰਾਵੀ ਦੇ ਪਾਣੀ ਵਿੱਚ ਡੁੱਬ ਗਿਆ ਪੂਰਾ ਪਿੰਡ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨ
ਹੜ੍ਹ 'ਚ ਫਸੇ ਲੋਕਾਂ ਦਾ ਬਚਾਅ
Update Here
ਪਠਾਨਕੋਟ 'ਚ ਹੈਲੀਕਾਪਟਰ ਰਾਹੀਂ ਫੌਜ ਵੱਲੋਂ ਰੈਸਕਿਊ
ਬਿਆਸ ਦਰਿਆ 'ਚ ਪਾਣੀ ਵਗਣ ਨਾਲ ਮੰਡ ਏਰੀਏ 'ਚ ਕਿਸਾਨ ਚਿੰਤਤ
ਸੰਤ ਸੀਚੇਵਾਲ ਨੇ ਹੜ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ
16 ਤੋਂ ਵੱਧ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਡੁੱਬੀ
ਸੰਤ ਸੀਚੇਵਾਲ ਨੇ ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਲਈ ਭੇਜੀ ਕਿਸ਼ਤੀ ਤੇ ਐਕਸਾਵੇਟਰ ਮਸ਼ੀਨ
"ਅਸੀਂ ਪਿੰਡ ਦੇ ਜ਼ਿੰਮੇਵਾਰ ਬੰਦੇ ਆ, ਕਹਿ-ਕਹਿ ਕੇ ਥੱਕ ਗਏ ਆ, ਸਾਨੂੰ ਇੱਥੇ ਖ਼ਤਰਾ ਹੈ,2-4 ਕਰੇਟ ਰੱਖ ਦਿਓ"
ਸਤਲੁਜ ਦਰਿਆ ਦਾ ਦੌਰਾ ਕਰਨ ਪਹੁੰਚੇ MLA ਜਗਤਾਰ ਦਿਆਲਪੁਰਾ ਦੀ ਪਿੰਡ ਦੇ ਲੋਕਾਂ ਨਾਲ ਹੋਈ ਬਹਿਸ
ਮੌਕੇ 'ਤੇ SDM ਤੇ SSP ਜੋਤੀ ਯਾਦਵ ਵੀ ਮੌਜੂਦ, ਦੇਖੋ LIVE
ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ, 150 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ਵਿੱਚ ਆਏ, ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਸਮੇਤ ਹੋਰ ਖ਼ਬਰਾਂ ਗਰਾਊਂਡ ਜ਼ੀਰੋ 'ਚ ਦੇਖੋ LIVE
ਪ੍ਰਸ਼ਾਸਨ ਦਾ ਫ਼ਿਰੋਜ਼ਪੁਰ ਦੇ 20 ਪਿੰਡਾਂ ਨਾਲ ਟੁੱਟਿਆ ਸੰਪਰਕ
ਵਰ੍ਹਦੇ ਮੀਂਹ ਵਿਚ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਨੇ ਅਜਨਾਲਾ ਵਿਚ ਹੜ੍ਹ ਦੀ ਸਥਿਤੀ ਦਾ ਲਿਆ ਜਾਇਜ਼ਾ
DC Sakshi Sahni
DC Sakshi Sahni
Punjab Gurdaspur hoshiarpur flood situation latest News in punjabi live: ਲਗਾਤਾਰ ਮੀਂਹ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ 150 ਤੋਂ ਵੱਧ ਪਿੰਡ ਡੁੱਬ ਗਏ ਹਨ। ਐਨਡੀਆਰਐਫ਼, ਐਸਡੀਐਫ਼ ਤੋਂ ਇਲਾਵਾ ਫ਼ੌਜ ਦੀਆਂ ਟੀਮਾਂ ਬਚਾਅ ਕਾਰਜ ਕਰ ਰਹੀਆਂ ਹਨ। ਹੁਣ ਤੱਕ ਵੱਖ-ਵੱਖ ਥਾਵਾਂ ਤੋਂ 100 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ।
ਅੱਜ ਫ਼ੌਜ ਨੇ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਵਿਖੇ ਹੜ੍ਹ ਦੇ ਪਾਣੀ ਨਾਲ ਘਿਰੀ ਇੱਕ ਖੰਡਰ ਇਮਾਰਤ ਤੋਂ ਹੈਲੀਕਾਪਟਰ ਰਾਹੀਂ 22 ਸੀਆਰਪੀਐਫ਼ ਜਵਾਨਾਂ ਅਤੇ 3 ਨਾਗਰਿਕਾਂ ਨੂੰ ਬਚਾਇਆ। ਬਚਾਅ ਲਈ, ਫ਼ੌਜ ਦਾ ਹੈਲੀਕਾਪਟਰ ਖੰਡਰ ਇਮਾਰਤ ਦੀ ਛੱਤ 'ਤੇ ਉਤਰਿਆ।
ਹੈਲੀਕਾਪਟਰ ਦੇ ਛੱਤ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ, ਇਮਾਰਤ ਦਾ ਅਗਲਾ ਹਿੱਸਾ ਢਹਿ ਗਿਆ ਅਤੇ ਪਾਣੀ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਵੀ, ਫ਼ੌਜ ਨੇ ਕਾਰਵਾਈ ਨਹੀਂ ਰੋਕੀ ਅਤੇ ਖੰਡਰ ਇਮਾਰਤ ਦੀ ਛੱਤ 'ਤੇ ਫਸੇ ਸਾਰੇ ਲੋਕਾਂ ਨੂੰ ਬਚਾਇਆ।
ਭਾਰਤੀ ਫ਼ੌਜ ਨੇ ਐਕਸ 'ਤੇ ਬਚਾਅ ਕਾਰਜ ਦਾ ਵੀਡੀਓ ਸਾਂਝਾ ਕੀਤਾ ਹੈ। ਪੰਜਾਬ ਵਿੱਚ ਭਾਰੀ ਮੀਂਹ ਕਾਰਨ, ਸਾਰੇ ਸਕੂਲ 30 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ, ਰੇਲਵੇ ਨੇ ਅੱਜ ਜੰਮੂ ਅਤੇ ਕਟੜਾ ਰੇਲਵੇ ਸਟੇਸ਼ਨਾਂ 'ਤੇ ਰੁਕਣ ਵਾਲੀਆਂ ਜਾਂ ਚੱਲਣ ਵਾਲੀਆਂ 22 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 27 ਰੇਲਗੱਡੀਆਂ ਦੀ ਯਾਤਰਾ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਸੀ।
"ਰੱਬ ਜੀ ਹੁਣ ਮੇਹਰ ਕਰੋਂ ਸਾਡੇ ਮਕਾਨ 'ਤੇ ਸਮਾਨ ਤਾਂ ਬਚਾ ਦਿਓ"
ਟਾਂਡਾ 'ਚ ਲਗਾਤਾਰ ਮੀਂਹ ਕਾਰਨ ਪਿਓ ਪੁੱਤ ਦਾ ਘਰ ਹੋਇਆ ਢਹਿ ਢੇਰੀ
ਹੋਏ ਮਾੜੇ ਹਾਲਾਤ ਕਿਹਾ "ਇਹੋ ਜਿਹੇ ਹਾਲਾਤ ਨਾ ਕਿਸੇ ਦੇ ਹੋਣ ਨਾ ਰੱਬ ਕਰੇ"