
88 ਦੇ ਹੋਏ ਮਨਮੋਹਨ ਸਿੰਘ ਦੇਸ਼ ਉਨ੍ਹਾਂ ਵਰਗੇ ਪ੍ਰਧਾਨ ਮੰਤਰੀ ਦੀ ਕਮੀ ਮਹਿਸੂਸ ਕਰ ਰਿਹੈ : ਰਾਹੁਲ ਗਾਂਧੀ
ਨਵੀਂ ਦਿੱਲੀ, 26 ਸਤੰਬਰ : ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਦਾ ਅੱਜ 88ਵਾਂ ਜਨਮ ਦਿਨ ਹੈ। 26 ਸਤੰਬਰ 1932 ਨੂੰ ਜਨਮੇ ਡਾ. ਮਨਮੋਹਨ ਸਿੰਘ 2004 ਤੋਂ 2014 ਤਕ ਪ੍ਰਧਾਨ ਮੰਤਰੀ ਰਹੇ। ਆਕਸਫੋਰਡ ਯੂਨੀਵਰਸਿਟੀ ਤੋਂ ਪੀ. ਐਚ. ਈ. ਕਰਨ ਵਾਲੇ ਡਾ. ਮਨਮੋਹਨ ਸਿੰਘ ਵਿੱਤ ਮੰਤਰੀ ਦੇ ਅਹੁਦੇ 'ਤੇ ਵੀ ਰਹੇ।
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਦੇ ਰੂਪ ਵਿਚ ਮਨਮੋਹਨ ਸਿੰਘ ਨੇ 1991 'ਚ ਆਰਥਕ ਸੁਧਾਰ ਦੀ ਦਿਸ਼ਾ 'ਚ ਕਈ ਵੱਡੇ ਅਤੇ ਅਹਿਮ ਕਦਮ ਚੁੱਕੇ। ਮਨਮੋਹਨ ਸਿੰਘ ਅਪਣੀ ਸਾਦਗੀ ਦੇ ਚਲਦੇ ਦੇਸ਼ ਦੇ ਹੋਰ ਪ੍ਰਧਾਨ ਮੰਤਰੀਆਂ ਤੋਂ ਵੱਖ ਹਨ। ਉਨ੍ਹਾਂ ਦੀ ਚੁੱਪੀ ਕਾਰਨ ਉਹ ਅਕਸਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਰਹੇ। ਉਨ੍ਹਾਂ ਦੀ ਸਾਦਗੀ ਨੂੰ ਹਰ ਕਿਸੇ ਨੂੰ ਪ੍ਰੇਰਿਤ ਕੀਤਾ। ਇਕ ਅਰਥਸ਼ਾਸਤਰੀ ਵਜੋਂ ਜਾਣੇ ਜਾਂਦੇ ਮਨਮੋਹਨ ਸਿੰਘ ਨੇ 1990 ਦੇ ਦਹਾਕੇ ਵਿਚ ਉਦਾਰੀਕਰਨ ਦੀਆਂ ਨੀਤੀਆਂ ਜ਼ਰੀਏ ਭਾਰਤੀ ਅਰਥਵਿਵਸਥਾ ਨੂੰ ਸੰਕਟ 'ਚੋਂ ਕਢਿਆ ਸੀ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ ਜਨਮ ਦਿਨ ਹੈ, ਉਹ 88 ਸਾਲ ਦੇ ਹੋ ਗਏ ਹਨ।
ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿਤੀ। ਉਨ੍ਹਾਂ ਦੇ ਜਨਮਦਿਨ ਮੌਕੇ ਰਾਹੁਲ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਭਾਰਤ ਅੱਜ ਅਜਿਹੇ ਪ੍ਰਧਾਨ ਮੰਤਰੀ ਦੀ ਕਮੀ ਮਹਿਸੂਸ ਕਰ ਰਿਹਾ ਹੈ, ਜਿਸ 'ਚ ਡਾ. ਮਨਮੋਹਨ ਸਿੰਘ ਵਰਗੀ ਸਮਝ ਹੋਵੇ। ਉਨ੍ਹਾਂ ਦੀ ਈਮਾਨਦਾਰੀ, ਸ਼ਿਸ਼ਟਾਚਾਰ ਅਤੇ ਸਮਰਪਣ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅਤੇ ਆਉਣ ਵਾਲਾ ਸਾਲ ਖੁਸ਼ਨੁਮਾ ਹੋਵੇ। (ਏਜੰਸੀ)image