
ਨਰਿੰਦਰ ਮੋਦੀ ਨੇ ਕੋਰੋਨਾ ਕਾਲ 'ਚ ਸੰਯੁਕਤ ਰਾਸ਼ਟਰ ਦੀ ਭੂਮਿਕਾ 'ਤੇ ਉਠਾਏ ਸਵਾਲ
ਮਾੜੇ ਸਮੇਂ 'ਚ ਯੂ.ਐਨ. ਕਿਤੇ ਵੀ ਦਿਖਾਈ ਨਹੀਂ ਦਿਤਾ
to
ਨਵੀਂ ਦਿੱਲੀ, 26 ਸਤੰਬਰ : ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਪਣੇ ਸੰਬੋਧਨ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਸਾਰੇ ਮੈਂਬਰ ਦੇਸ਼ਾਂ ਨੂੰ ਭਾਰਤ ਦੀ 130 ਕਰੋੜ ਜਨਤਾ ਵਲੋਂ ਵਧਾਈ ਦਿਤੀ। ਮੋਦੀ ਨੇ ਕਿਹਾ ਕਿ ਸਦੀ ਬਦਲ ਜਾਵੇ ਅਤੇ ਅਸੀਂ ਨਾ ਬਦਲੀਏ ਤਾਂ ਤਬਦੀਲੀ ਲਿਆਉਣ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ।
ਬੀਤੇ 75 ਸਾਲਾਂ 'ਚ ਸੰਯੁਕਤ ਰਾਸ਼ਟਰ ਦੀਆਂ ਕਈ ਉਪਲੱਭਧੀਆਂ ਹਨ ਪਰ ਕਈ ਚੁਣੌਤੀਆਂ ਅੱਜ ਵੀ ਖੜੀਆਂ ਹਨ। ਤੀਜਾ ਵਿਸ਼ਵ ਯੁੱਧ ਨਹੀਂ ਹੋਇਆ ਪਰ ਕਈ ਗ੍ਰਹਿ ਯੁੱਧ ਹੋਏ। ਇਨ੍ਹਾਂ ਹਮਲਿਆਂ 'ਚ ਯੁੱਧਾਂ 'ਚ ਮਾਰੇ ਗਏ ਉਹ ਸਾਡੀ-ਤੁਹਾਡੀ ਤਰ੍ਹਾਂ ਇਨਸਾਨ ਹੀ ਸਨ। ਉਹ ਮਾਸੂਮ ਬੱਚੇ, ਜਿਨ੍ਹਾਂ ਨੇ ਦੁਨੀਆਂ 'ਤੇ ਛਾ ਜਾਣਾ ਸੀ, ਦੁਨੀਆਂ ਛੱਡ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਪਿਛਲੇ 7-8 ਮਹੀਨਿਆਂ ਤੋਂ ਗਲੋਬਲ ਮਹਾਂਮਾਰੀ ਕੋਰੋਨਾ ਨਾਲ ਸੰਘਰਸ਼ ਕਰ ਰਹੀ ਹੈ ਪਰ ਇਸ 'ਚ ਸੰਯੁਕਤ ਰਾਸ਼ਟਰ ਦੀ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਦਿਸ ਰਹੀ। ਸੰਯੁਕਤ ਰਾਸ਼ਟਰ ਦੇ ਕੰਮ ਕਰਨ ਦੇ ਤਰੀਕਿਆਂ 'ਚ ਤਬਦੀਲੀ ਸਮੇਂ ਦੀ ਮੰਗ ਹੈ।
ਜੇਕਰ ਅਸੀਂ ਬੀਤੇ 75 ਸਾਲਾਂ 'ਚ ਸੰਯੁਕਤ ਰਾਸ਼ਟਰ ਦੀਆਂ ਉਪਲਬਧੀਆਂ ਦਾ ਮੁਲਾਂਕਣ ਕਰੀਏ ਤਾਂ ਕਈ ਉਪਲਬਧੀਆਂ ਨਾਲ-ਨਾਲ ਕਈ ਅਜਿਹੇ ਉਦਾਹਰਣ ਵੀ ਹਨ, ਜੋ ਸੰਯੁਕਤ ਰਾਸ਼ਟਰ ਦੇ ਸਾਹਮਣੇ ਗੰਭੀਰ ਆਤਮਮੰਥਨ ਦੀ ਜ਼ਰੂਰਤ ਖੜ੍ਹੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਵਿਸ਼ਵ ਦੀ 18 ਫ਼ੀ ਸਦੀ ਵਾਲੇ, ਸਭ ਤੋਂ ਵੱਡਾ ਲੋਕਤੰਤਰ ਵਾਲੇ ਦੇਸ ਭਾਰਤ ਨੂੰ ਸੰਯੁਕਤ ਰਾਸ਼ਟਰ 'ਚ ਨਿਰਣਾਇਕ (ਅਹਿਮ) ਭੂਮਿਕਾ ਕਦੋਂ ਮਿਲੇਗੀ।ਜਿਸ ਦੇਸ਼ 'ਚ ਹੋ ਰਹੀਆਂ ਤਬਦੀਲੀਆਂ ਦਾ ਪ੍ਰਭਾਵ ਦੁਨੀਆਂ ਦੇ ਬਹੁਤ ਵੱਡੇ ਹਿੱਸੇ 'ਤੇ ਪੈਂਦਾ ਹੈ, ਉਸ ਦੇਸ਼ ਨੂੰ ਆਖ਼ਰ ਕਦੋਂ ਤਕ ਇੰਤਜ਼ਾਰ ਕਰਨਾ ਪਵੇਗਾ? ਸੰਯੁਕਤ ਰਾਸ਼ਟਰ 'ਚ ਵੀ ਭਾਰਤ ਨੇ ਹਮੇਸ਼ਾ ਵਿਸ਼ਵ ਕਲਿਆਣ ਨੂੰ ਹੀ ਪਹਿਲ ਦਿਤੀ ਹੈ। ਭਾਰਤ ਜਦੋਂ ਕਿਸੇ ਨਾਲ ਦੋਸਤੀ ਵਲ ਦੋਸਤੀ ਹੱਥ ਵਧਾਉਂਦਾ ਹੈ ਤਾਂ ਉਹ ਕਿਸੇ ਤੀਜੇ ਦੇਸ਼ ਵਿਰੁਧ ਨਹੀਂ ਹੁੰਦੀ। ਪੀ.ਐਮ. ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਦੀ ਆਮ ਸਭਾ ਨੂੰ ਸੰਬੋਧਨ ਕਰ ਰਹੇ ਹਨ।
ਮੋਦੀ ਨੇ ਦੇਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ ਜੇਕਰ ਮਜਬੂਰ ਵੀ ਹੋਇਆ ਤਾਂ ਉਸ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ ਤੇ ਨਾ ਹੀ ਕਿਸੇ 'ਤੇ ਬੋਝ ਬਣਿਆ। ਉਨ੍ਹਾਂ ਕਿਹਾ ਕਿ ਭਾਰਤ ਨੇ ਨਾ ਹੀ ਕਿਸੇ ਨੂੰ ਤਾਕਤ ਦੀ ਧੌਂਸ ਦਿਖਾਈ ਹੈ ਇਸ ਭਾਰਤ ਨੂੰ ਸੰਯੁਕਤ ਰਾਸ਼ਟਰ ਅੰਦਰ ਢੁਕਵੀਂ ਤੇ ਸਨਮਾਨਯੋਗ ਥਾਂ ਮਿਲਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਦੇ ਸੱਭ ਤੋਂ ਵੱਡੇ ਵੈਕਸੀਨ ਉਤਪਾਦਕ ਦੇਸ਼ ਦੇ ਤੌਰ 'ਤੇ ਅੱਜ ਮੈਂ ਗਲੋਬਲ ਭਾਈਚਾਰੇ ਨੂੰ ਇਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ। ਭਾਰਤ ਦੀ ਵੈਕਸੀਨ ਪ੍ਰੋਡਕਸ਼ਨ ਅਤੇ ਵੈਕਸੀਨ ਡਿਲੀਵਰੀ ਸਮਰਥਾ ਪੂਰੀ ਮਨੁੱਖਤਾ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਲਈ ਕੰਮ ਆਵੇਗੀ।
ਮਹਾਂਮਾਰੀ ਦੇ ਇਸ ਮੁਸ਼ਕਿਲ ਸਮੇਂ 'ਚ ਵੀ ਭਾਰਤ ਦੀ ਫ਼ਾਰਮਾ ਇੰਡਸਟਰੀ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਭੇਜੀਆਂ ਹਨ।ਭਾਰਤ ਦੀ ਆਵਾਜ਼ ਮਨੁੱਖਤਾ, ਮਨੁੱਖੀ ਜਾਤੀ ਅਤੇ ਮਨੁੱਖੀ ਮੁੱਲਾਂ ਦੇ ਦੁਸ਼ਮਣ-ਅਤਿਵਾਦ, ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ, ਡਰੱਗਜ਼, ਮਨੀ ਲਾਂਡਰਿੰਗ ਵਿਰੁਧ ਉੱਠੇਗੀ। (ਏਜੰਸੀ)