ਅਖ਼ੀਰ ਐਨ.ਡੀ.ਏ.'ਚੋਂ ਬਾਹਰ ਹੋਇਆ ਅਕਾਲੀ ਦਲ
Published : Sep 27, 2020, 1:13 am IST
Updated : Sep 27, 2020, 1:13 am IST
SHARE ARTICLE
image
image

ਅਖ਼ੀਰ ਐਨ.ਡੀ.ਏ.'ਚੋਂ ਬਾਹਰ ਹੋਇਆ ਅਕਾਲੀ ਦਲ

ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਕੀਤਾ ਐਲਾਨ

ਚੰਡੀਗੜ੍ਹ, 26 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸ਼੍ਰੋਮਣੀ ਅਕਾਲੀ ਦਲ ਨੇ ਅਖ਼ੀਰ ਭਾਜਪਾ ਨਾਲੋਂ ਯਾਰੀ ਤੋੜਦਿਆਂ ਐਨ.ਡੀ.ਏ. 'ਚੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ। ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕਰ ਦਿਤਾ। ਖੇਤੀ ਬਿਲਾਂ ਨੂੰ ਰੱਦ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਪਾੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ। ਖੇਤੀ ਬਿਲਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਲੋਕ ਸਭਾ ਵਿਚ ਖੇਤੀ ਬਿਲਾਂ ਦਾ ਵਿਰੋਧ ਕੀਤਾ ਸੀ ਅਤੇ ਫਿਰ ਕੇਂਦਰ ਦੀ ਵਜ਼ਾਰਤ ਵਿਚ ਸ਼ਾਮਲ ਵਜ਼ੀਰ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਦੇ ਦਿਤਾ ਸੀ।
ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਕੌੜਾ ਘੁੱਟ ਭਰਦਿਆਂ ਭਾਜਪਾ ਨਾਲੋਂ ਵੱਖ ਹੋ ਕੇ ਚੱਲਣ ਦਾ ਫ਼ੈਸਲਾ ਲੈਂਦਿਆਂ ਐਨ.ਡੀ.ਏ. 'ਚੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਪਾਸ ਕੀਤੇ ਖੇਤੀਬਾੜੀ ਬਿਲਾਂ ਕਾਰਨ ਅਕਾਲੀ ਦਲ ਦੀ ਪੰਜਾਬ ਵਿਚ ਕਾਫ਼ੀ ਫ਼ਜ਼ੀਹਤ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਜਾਪਣ ਲੱਗ ਪਿਆ ਸੀ ਕਿ ਉਸ ਦਾ ਪਿੰਡਾਂ ਵਿਚੋਂ ਵੀ ਆਧਾਰ ਖ਼ਤਮ ਹੋ ਰਿਹਾ ਹੈ, ਜਿਸ ਨੂੰ ਵੇਖਦਿਆਂ ਪਹਿਲਾਂ ਸੁਖਬੀਰ ਬਾਦਲ ਨੇ ਅਪਣੀ ਪਤਨੀ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਕਰਵਾਇਆ ਤੇ ਫਿਰ ਧਰਨੇ ਪ੍ਰਦਰਸ਼ਨ ਕਰ ਕੇ ਖੁਲ੍ਹ ਕੇ ਕਿਸਾਨਾਂ ਦੇ ਹੱਕ 'ਚ ਖੜੇ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਫਿਰ ਵੀ ਕਿਸਾਨ ਜਥੇਬੰਦੀਆਂ ਅਤੇ ਦੂਜੀਆਂ ਸਿਆਸੀ ਪਾਰਟੀਆਂ ਅਕਾਲੀ ਦਲ ਨੂੰ ਨਿਸ਼ਾਨਾ ਬਣਾ ਰਹੀਆਂ ਸਨ ਤਾਂ ਅਕਾਲੀ ਦਲ ਨੂੰ ਲੱਗਾ ਕਿ ਹੁਣ ਐਨ.ਡੀ.ਏ. 'ਚੋਂ ਬਾਹਰ ਹੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ। ਇਸ ਤਰ੍ਹਾਂ ਦੇਰ ਸ਼ਾਮ ਅਕਾਲੀ ਦਲ ਐਨ.ਡੀ.ਏ. ਛੱਡਣ ਦਾ ਐਲਾਨ ਕਰ ਦਿਤਾ।

SHARE ARTICLE

ਏਜੰਸੀ

Advertisement

ਨਿੱਕੇ Sidhu Moosewala ਦੇ ਦੁਨੀਆਂ 'ਚ ਆਉਣ ਦੀ ਖੁਸ਼ੀ 'ਚ ਸ਼ੌਂਕੀ ਸਰਦਾਰ Sukhjinder Lopo ਨੇ ਕੀਤਾ ਅਨੋਖਾ ਕੰਮ

19 Mar 2024 10:17 AM

ਚੱਲਦੀ Debate 'ਚ ਆਹਮੋ-ਸਾਹਮਣੇ ਹੋਏ Leader, BJP ਵਾਲੇ ਕਾਂਗਰਸੀਆਂ ਨੂੰ ਕਹਿੰਦੇ, "ਸ਼ਰਮ ਕਰੋ"

19 Mar 2024 10:14 AM

ਬਦਮਾਸ਼ ਰਾਣਾ ਮਨਸੂਰਪੁਰੀਆ ਦੇ Encounter ਮਗਰੋਂ SSP ਨੇ ਕੀਤੇ ਵੱਡੇ ਖੁਲਾਸੇ, ਸੁਣੋ ਕਿਵੇਂ 24 ਘੰਟੇ ਅੰਦਰ ਲਿਆ ਬਦਲਾ?

19 Mar 2024 9:52 AM

Chandigarh news : ਕਮਾਲ ਕਰ ਦਿੱਤੀ ਚੋਰਾਂ ਨੇ! ਚਾਰਜਿੰਗ ਵਾਲਾ ਕਰੋੜਾਂ ਰੁਪਏ ਦਾ ਸਮਾਨ ਚੋਰੀ ਕੇ ਲੈ ਗਏ!

19 Mar 2024 9:48 AM

ਨਿੱਕੇ ਪੈਰੀਂ ਵਾਪਸ ਆਏ ਸਿੱਧੂ ਨੂੰ ਪਹਿਲੀ ਵਾਰ ਹੱਥਾਂ 'ਚ ਚੁੱਕਣ ਦਾ ਕੀ ਸੀ ਇਹਸਾਸ, ਮੂਸੇਵਾਲਾ ਦੇ ਤਾਇਆ ਜੀ ਦੇ ਭਾਵੁਕ.

19 Mar 2024 9:26 AM
Advertisement