ਪੰਜਾਬ ਕੈਬਨਿਟ ਵਿਸਥਾਰ ਤੋਂ ਬਾਅਦ ਮੰਤਰੀਆਂ ਦੀ ਪਹਿਲੀ ਮੀਟਿੰਗ ਅੱਜ, ਟਿਕੀਆਂ ਸਭ ਦੀਆਂ ਨਜ਼ਰਾਂ
Published : Sep 27, 2021, 10:57 am IST
Updated : Sep 27, 2021, 11:33 am IST
SHARE ARTICLE
 First Cabinet Meeting Today
First Cabinet Meeting Today

ਇਹ ਹੁਣ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਮੰਤਰੀ ਦੇ ਹੱਥ ਕਿਹੜਾ ਅਹੁਦਾ ਆਉਂਦਾ ਹੈ।  

 

ਚੰਡੀਗੜ੍ਹ - ਪੰਜਾਬ ਕਾਂਗਰਸ ਵਿਚ ਕਾਫ਼ੀ ਖਿਚੋਤਾਣ ਦੇ ਬਾਅਦ ਕੱਲ ਪੰਜਾਬ ਦੀ ਨਵੀਂ ਕੈਬਿਨਟ ਨੇ ਸਹੁੰ ਚੁੱਕ ਲਈ ਹੈ ਤੇ ਅੱਜ ਇਸ ਨਵੀਂ ਟੀਮ ਦੀ ਪਹਿਲੀ ਮੀਟਿੰਗ ਹੋਣੀ ਹੈ। ਹੁਣ ਚੰਨੀ ਸਰਕਾਰ ਵਿਚ ਕੁੱਲ 18 ਮੈਂਬਰ ਹੋ ਗਏ ਹਨ। ਹੁਣ ਸਭ ਦੀਆਂ ਨਜ਼ਰਾਂ ਅਹੁਦਿਆਂ 'ਤੇ ਹਨ ਤੇ ਸ਼ਾਇਦ ਅੱਜ ਮੰਤਰੀਆਂ ਨੂੰ ਮਹਿਕਮੇ ਵੰਡੇ ਜਾ ਸਕਦੇ ਹਨ ਪਰ ਇਹ ਹੁਣ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕਿਸ ਮੰਤਰੀ ਦੇ ਹੱਥ ਕਿਹੜਾ ਅਹੁਦਾ ਆਉਂਦਾ ਹੈ।  

CM Charanjit Singh ChanniCM Charanjit Singh Channi

ਵਿਸਥਾਰ ਤੋਂ ਬਾਅਦ, ਸੀਐਮ ਚਰਨਜੀਤ ਚੰਨੀ ਨੇ ਅੱਜ ਸੋਮਵਾਰ ਨੂੰ ਕੈਬਨਿਟ ਦੀ ਮੀਟਿੰਗ ਬੁਲਾਈ ਹੈ। ਹਾਲਾਂਕਿ, ਇਸ ਬਾਰੇ ਏਜੰਡਾ ਅਜੇ ਸਪਸ਼ਟ ਨਹੀਂ ਹੈ। ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਾਰੇ ਮੰਤਰੀਆਂ ਨੂੰ ਪੱਤਰ ਭੇਜਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਮੀਟਿੰਗ ਦਾ ਏਜੰਡਾ ਉੱਥੇ ਵੰਡਿਆ ਜਾਵੇਗਾ।

ਪੰਜਾਬ ਵਿਚ ਪਹਿਲੀ ਵਾਰ ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਦੋ ਉਪ ਮੁੱਖ ਮੰਤਰੀ ਬਣੇ ਹਨ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਚੰਗੇ ਮੰਤਰਾਲੇ ਦੇਣਾ ਮੁੱਖ ਮੰਤਰੀ ਚਰਨਜੀਤ ਚੰਨੀ ਲਈ ਵੀ ਇੱਕ ਚੁਣੌਤੀ ਹੋਵੇਗੀ। ਰੰਧਾਵਾ ਕੈਪਟਨ ਸਰਕਾਰ ਵਿਚ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸਨ। ਇਸ ਦੇ ਨਾਲ ਹੀ ਓਪੀ ਸੋਨੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਰਹੇ ਹਨ। 

Sukhjinder Singh Randhawa assumes Charge as Deputy Chief Minister presence of Chief Minister Charanjit Singh ChanniSukhjinder Singh Randhawa 

ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ 'ਤੇ ਹਨ ਕਿ ਇਸ ਵਾਰ ਉਹਨਾਂ ਦੇ ਹਿੱਸੇ ਕਿਹੜੇ ਅਹੁਦੇ ਆਉਂਦੇ ਹਨ। ਖ਼ਬਰਾਂ ਇਹ ਸਾਹਮਣੇ ਆਈਆਂ ਹਨ ਕਿ ਰੰਧਾਵਾ ਗ੍ਰਹਿ ਮੰਤਰਾਲਾ ਚਾਹੁੰਦੇ ਹਨ, ਸੋਨੀ ਸਿੱਖਿਆ ਮੰਤਰਾਲੇ ਦੀ ਇੱਛਾ ਰੱਖ ਰਹੇ ਹਨ। ਹਾਲਾਂਕਿ, ਵਿਜੈਇੰਦਰ ਸਿੰਗਲਾ, ਜੋ ਸਿਰਫ ਸਿੱਖਿਆ ਮੰਤਰਾਲੇ ਵਿਚ ਕਾਰਗੁਜ਼ਾਰੀ ਦੇ ਕਾਰਨ ਵਾਪਸ ਆਏ ਸਨ ਤੇ ਉਹਨਾਂ ਕੋਲ ਇਹ ਮੰਤਰਾਲਾ ਦੁਬਾਰਾ ਜਾਣਾ ਤੈਅ ਹੈ। 

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement