ਸੈਸ਼ਨ 'ਚ CM ਮਾਨ ਨੇ ਵਿਰੋਧੀਆਂ ਨੂੰ ਲਗਾਏ ਰਗੜੇ, ਕਾਂਗਰਸ ਨੂੰ ਦੱਸਿਆ ਭਾਜਪਾ ਦੀ 'ਬੀ' ਟੀਮ
Published : Sep 27, 2022, 3:34 pm IST
Updated : Sep 27, 2022, 3:54 pm IST
SHARE ARTICLE
Bhagwant Mann
Bhagwant Mann

ਕਾਂਗਰਸ ਪੰਜਾਬ 'ਚ 'ਆਪਰੇਸ਼ਨ ਲੋਟਸ' ਦਾ ਸਮਰਥਨ ਕਰ ਰਹੀ ਹੈ।

 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਹੰਗਾਮੇ ਭਰੀ ਰਹੀ। ਵਿਰੋਧੀਆ ਨੇ ਸਦਨ ਵਿਚ ਖ਼ੂਬ ਖਲਾਰੇ ਪਾਏ। ਕਾਂਗਰਸ ਵਲੋਂ ਸਦਨ ਵਿਚ ਪੰਜਾਬ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ ਗਿਆ ਹੈ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਂਗਰਸ ਵਿਧਾਇਕਾਂ ਨਾਲ ਆਹਮੋ-ਸਾਹਮਣੇ ਵੀ ਹੋਏ। ਕਾਂਗਰਸ ਦੇ ਵਿਰੋਧ ਤੋਂ ਭੜਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਸਾਨੂੰ ਕਾਨੂੰਨ ਨਾ ਸਮਝਾਵੇ ਬਲਕਿ ਆਪ ਸਮਝੇ ਕਿ ਹਾਊਸ ਵਿਚ ਸਪੀਕਰ ਦੀ ਇਜਾਜ਼ਤ ਨਾਲ ਹੀ ਕੋਈ ਵੀ ਮਤਾ ਅਤੇ ਕੋਈ ਵੀ ਬਿੱਲ ਲਿਆਂਦਾ ਜਾ ਸਕਦਾ ਹੈ, ਕਾਂਗਰਸ ਕੋਲ ਬੋਲਣ ਨੂੰ ਕੁੱਝ ਨਹੀਂ ਹੈ। ਕਾਂਗਰਸ ਪਹਿਲਾਂ ਆਪਣਾ ਘਰ ਤਾਂ ਸੰਭਾਲ ਲਵੇ। ਉਹਨਾਂ ਕਿਹਾ ਕਿ ਜਿਹਨਾਂ ਨੇ ਅਪਣੀ ਸਰਕਾਰ ਵੇਲੇ ਕੰਮ ਨਾ ਕੀਤਾ ਹੋਵੇ ਉਹ ਦੂਜਿਆਂ ਨੂੰ ਸਮਝਾਉਣ ਚੱਲੇ ਨੇ। 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕਾਂਗਰਸ ਹੱਕਾਂ ਦੀ ਗੱਲ ਕਰ ਰਹੀ ਹੈ ਜਦਕਿ ਮਹਾਰਾਸ਼ਟਰ, ਰਾਜਸਥਾਨ ਅਤੇ ਗੋਆ ਵਿਚ ਤਾਂ ਕਾਂਗਰਸ ਕੋਲੋਂ ਆਪਣੇ ਹੱਕ ਸੰਭਾਲ ਨਹੀਂ ਹੋਏ, ਫਿਰ ਇਥੇ ਕਿਹੜੇ ਹੱਕ ਮੰਗ ਰਹੇ ਹਨ। ਕਾਂਗਰਸ ਨਾ ਕੋਈ ਮਤਾ ਪਾਸ ਹੋਣ ਦਿੰਦੀ ਹੈ ਅਤੇ ਨਾ ਡਿਬੇਟ ਕਰਨ ਦਿੰਦੀ ਹੈ, ਕਾਂਗਰਸ ਕਿਸ ਗੱਲੋਂ ਕਾਣੀ ਹੈ। 

ਜਦੋਂ ਕਾਂਗਰਸ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਹੁਣ ਬਾਹਰ ਜਾ ਕੇ ਮੀਡੀਆ ਸਾਹਮਣੇ ਕਹਿਣਗੇ ਕਿ ਵਿਧਾਨ ਸਭਾ ਦਾ ਸੈਸ਼ਨ ਲੰਬਾ ਕੀਤਾ ਜਾਵੇ, ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਆ ਪਰ ਸਾਡੇ ਨਾਲ ਬੈਠ ਕੇ ਅੱਖਾਂ ’ਚ ਅੱਖਾਂ ਪਾ ਕੇ ਗੱਲ ਤਾਂ ਕਰੋ। 
ਮੁੱਖ ਮੰਤਰੀ ਨੇ ਕਿਹਾ ਕਿ ਜੇ ਭਾਜਪਾ ਦਾ ਆਪਰੇਸ਼ਨ ਲੋਟਸ ਫੇਲ੍ਹ ਹੁੰਦਾ ਹੈ ਤਾਂ ਕਾਂਗਰਸ ਨੂੰ ਕੀ ਘਾਟਾ ਪਵੇਗਾ। ਇੰਝ ਲੱਗਦਾ ਹੈ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੂੰ ਆਪਰੇਸ਼ਨ ਲੋਟਸ ਫੇਲ੍ਹ ਹੋਣ ਦਾ ਕੋਈ ਨੁਕਸਾਨ ਹੋ ਰਿਹਾ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰ ਰਹੀ ਹੈ, ਜਿਸ ਦਾ ਪਹਿਲਾਂ ਹੀ ਜਲੂਸ ਨਿਕਲ ਚੁੱਕਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ "ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵੀ ਕਿਹਾ ਕਿ ਇਹ ਸੈਸ਼ਨ ਚੱਲਣਾ ਨਹੀਂ ਚਾਹੀਦਾ ਸੀ। ਕਾਂਗਰਸ ਦੀਆਂ ਦੋ-ਤਿੰਨ ਸਰਕਾਰਾਂ ਖ਼ਤਮ ਕੀਤੀਆਂ ਗਈਆਂ ਹਨ ਪਰ ਕਾਂਗਰਸ ਭਾਜਪਾ ਦਾ ਸਾਥ ਦੇ ਰਹੀ ਹੈ। ਕਾਂਗਰਸ ਤੇ ਭਾਜਪਾ ਆਪਸ ਵਿਚ ਮਿਲੇ ਹੋਏ ਹਨ। ਅੱਜ ਅਸੀਂ ਲੋਕਾਂ ਦੇ ਸਾਹਮਣੇ ਲੋਕਤੰਤਰ ਦੇ ਕਾਤਲਾਂ ਨੂੰ ਲਿਆਉਣਾ ਸੀ ਪਰ ਇਹ ਸਾਨੂੰ ਬੋਲਣ ਨਹੀਂ ਦੇ ਰਹੇ। ਭਾਜਪਾ ਲੋਕਾਂ ਨਾਲ ਵਿਸ਼ਵਾਸਘਾਤ ਕਰ ਰਹੀ ਹੈ। ਅਸੀਂ ਵਿਰੋਧੀ ਧਿਰ ਦੇ ਵਤੀਰੇ ਦੀ ਨਿੰਦਾ ਕਰਦੇ ਹਾਂ। 

ਭਰੋਸਗੀ ਮਤਾ ਪੇਸ਼ ਕਰਨ ਨੂੰ ਲੈ ਕੇ ਮੁੱਖ ਮੰਤਰੀ ਨੇ ਕਿਹਾ ਕਿ ਭਰੋਸਗੀ ਮਤਾ ਤਾਂ ਆਇਆ ਹੈ ਕਿਉਂਕਿ ਪੰਜਾਬੀਆਂ ਨੂੰ ਸਾਡੇ 'ਤੇ ਭਰੋਸਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਸੀ ਕਿ ਕਾਂਗਰਸੀ ਸਾਡਾ ਸਾਥ ਦੇਣਗੇ ਪਰ ਸਭ ਉਲਟਾ ਹੋ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ 'ਚ 'ਆਪਰੇਸ਼ਨ ਲੋਟਸ' ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸ ਵੀ ਭਾਜਪਾ ਨਾਲ ਰਲੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਦਿਨ 'ਆਪਰੇਸ਼ਨ ਲੋਟਸ' ਖ਼ਿਲਾਫ਼ ਅਸੀਂ ਅਰਜ਼ੀ ਲਿਖੀ, ਉਸੇ ਦਿਨ ਗੋਆ ਤੋਂ ਕਾਂਗਰਸ ਦੇ 8 ਵਿਧਾਇਕਾਂ ਨੂੰ ਭਾਜਪਾ ਨੇ ਹੜੱਪ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ 'ਚ ਇਸ ਸੈਸ਼ਨ ਨੂੰ ਦੇਖਿਆ ਜਾ ਰਿਹਾ ਹੈ ਪਰ ਇਹ ਸੈਸ਼ਨ ਵਿਚ ਹਿੱਸਾ ਲੈਣ ਦੀ ਬਜਾਏ ਵਿਰੋਧ ਕਰ ਰਹੇ ਹਨ। 

ਮੁੱਖ ਮੰਤਰੀ ਨੇ ਭਾਜਪਾ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਭਾਜਪਾ ਵਾਲੇ ਵਕਤ ਨਾਲ ਖੇਡਣ ਲੱਗ ਪਏ ਹਨ ਅਤੇ ਇਨ੍ਹਾਂ 'ਚ ਹੰਕਾਰ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗਲਤ-ਫ਼ਹਿਮੀ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਪੰਜਾਬ 'ਚ ਸਾਡੇ ਵਿਧਾਇਕਾਂ ਨੂੰ ਫੋਨ ਕਰਕੇ ਕੀਮਤ ਪੁੱਛ ਰਹੇ ਸੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਨੁਮਾਇੰਦੇ ਆਮ ਘਰਾਂ 'ਚੋਂ ਉੱਠ ਕੇ ਆਏ ਹਨ ਅਤੇ ਮੰਡੀ 'ਚੋਂ ਉੱਠ ਕੇ ਨਹੀਂ ਆਏ, ਜਿਨ੍ਹਾਂ ਨੂੰ ਕੋਈ ਵੀ ਖ਼ਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣੇ ਸ਼ੁਰੂ ਹੋ ਗਏ ਹਨ, ਮੁਹੱਲਾ ਕਲੀਨਿਕ ਖੁੱਲ੍ਹਣ ਲੱਗ ਗਏ ਹਨ।

ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਦਿੱਕਤ ਇਨ੍ਹਾਂ ਨੂੰ 'ਇਕ ਵਿਧਾਇਕ, ਇਕ ਪੈਨਸ਼ਨ' ਦੀ ਹੈ ਅਤੇ ਇਹ ਕਿਸੇ ਵੀ ਹਾਲਤ 'ਚ ਲੋਕਾਂ ਦਾ ਪੈਸਾ ਨਹੀਂ ਛੱਡਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅਸੀਂ ਇਸ ਲਈ ਭਰੋਸਗੀ ਮਤਾ ਲੈ ਕੇ ਆਏ ਹਾਂ ਕਿਉਂਕਿ ਲੋਕਾਂ ਦਾ ਭਰੋਸਾ ਸਾਡੇ 'ਤੇ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਹੁਣ ਨਵੀਂ ਹਵਾ ਵੱਲ ਵੱਧ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਖੇਤਰ 'ਚ ਸਿਖ਼ਰਾਂ 'ਤੇ ਜਾਣਾ ਸੌਖਾ ਹੈ ਪਰ ਉੱਥੇ ਰਹਿਣਾ ਬੇਹੱਦ ਔਖਾ ਹੈ। ਅਖ਼ੀਰ 'ਚ ਸਦਨ ਦੇ ਮੈਂਬਰਾਂ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਵੀ ਸਦਨ ਅੰਦਰ ਬਿਠਾਉਣ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ 'ਆਪਰੇਸ਼ਨ ਲੋਟਸ' 'ਤੇ ਬਹਿਸ ਵਿਰੋਧੀ ਧਿਰ ਦੇ ਸਾਹਮਣੇ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਸਪੀਕਰ ਵੱਲੋਂ ਸਦਨ ਨੂੰ 29 ਸਤੰਬਰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement