
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਨੌਜਵਾਨ
ਬਟਾਲਾ: ਬਟਾਲਾ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਪਿੰਡ ਗਿੱਲਾਂ ਵਾਲੀ ਵਿਚ ਬਾਊਂਸਰ ਦਾ ਇੱਟਾਂ-ਇੱਟਾਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਹਰਮਨ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ
ਹਰਮਨ ਦੋ ਭੈਣਾਂ ਦਾ ਇਕਲੌਤਾ ਪੁੱਤ ਸੀ। ਆਪਣੇ ਗੁਜ਼ਾਰੇ ਲਈ ਹਰਮਨ ਫਾਇਨਾਂਸ ਕੰਪਨੀ ਵਿਚ ਬਾਊਂਸਰ ਦਾ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ ਹਰਮਨ ਕਿਸੇ ਦੇ ਘਰ ਫਾਇਨਾਂਸ ਕੰਪਨੀ ਦੇ ਪੈਸੇ ਲੈਣ ਗਿਆ ਸੀ ਤੇ ਉਨ੍ਹਾਂ ਨੇ ਇੱਟਾਂ ਮਾਰ-ਮਾਰ ਹਰਮਨ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ: ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਹੋਈ ਮੌਤ