Amritsar News: ਐਕਸੀਡੈਂਟ ਦੌਰਾਨ ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਮਦਦ ਕਰਨ ਦੀ ਬਜਾਏ ਰਾਹਗੀਰ ਮੋਬਾਇਲ ਫੋਨ ਲੈ ਕੇ ਹੋਇਆ ਫਰਾਰ
Published : Sep 27, 2024, 1:56 pm IST
Updated : Sep 27, 2024, 1:56 pm IST
SHARE ARTICLE
Amritsar Accident News in punjabi
Amritsar Accident News in punjabi

Amritsar News: ਕਾਰ ਦੀ ਮੋਟਰਸਾਈਕਲ ਨਾਲ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ

Amritsar Accident News in punjabi : ਅੰਮ੍ਰਿਤਸਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਦਾ ਐਕਸੀਡੈਂਟ ਹੋਇਆ ਤੇ ਨੌਜਵਾਨ ਫਲਾਈ ਓਵਰ ਤੋਂ ਹੇਠਾਂ ਡਿੱਗ ਗਿਆ। ਹੇਠਾਂ ਡਿੱਗਦੇ ਹੀ ਇਕ ਰਾਹਗੀਰ ਜ਼ਖ਼ਮੀ ਨੌਜਵਾਨ ਦੀ ਮਦਦ ਕਰਨ ਦੀ ਬਜਾਏ ਉਸ ਦੀ ਜੇਬ 'ਚੋਂ ਮੋਬਾਇਲ ਕੱਢ ਕੇ ਫਰਾਰ ਹੋ ਗਿਆ।

ਜਾਣਕਾਰੀ ਮੁਤਾਬਕ ਦੇਰ ਰਾਤ ਅੰਮ੍ਰਿਤਸਰ ਰਾਮਤਲਾਈ ਚੌਂਕ 'ਤੇ ਫਲਾਈਓਵਰ 'ਤੇ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਇੱਕ ਕਾਰ ਨਾਲ ਟੱਕਰ ਹੋ ਗਈ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਫਲਾਈਓਵਰ ਦੇ ਉਪਰੋਂ ਹੇਠਾਂ ਸੜਕ 'ਤੇ ਡਿੱਗ ਪਿਆ। ਨੌਜਵਾਨ ਦੇ ਸੜਕ 'ਤੇ ਡਿੱਗਦਿਆਂ ਹੀ ਇੱਕ ਰਾਹਗੀਰ ਨੌਜਵਾਨ ਦੀ ਜੇਬ 'ਚੋਂ ਮੋਬਾਇਲ ਫੋਨ ਕੱਢ ਕੇ ਮੌਕੇ 'ਤੇ ਹੀ ਫਰਾਰ ਹੋ ਗਿਆ।

ਜਿਸ ਤੋਂ ਬਾਅਦ ਮੌਕੇ 'ਤੇ ਕੁਝ ਹੋਰ ਰਾਗਗੀਰਾਂ ਵੱਲੋਂ ਨੌਜਵਾਨ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਇੱਕ ਨੌਜਵਾਨ ਰਾਮਤਲਾਈ ਚੌਂਕ ਤੋਂ ਫਲਾਈਓਵਰ ਦੇ ਉੱਪਰ ਜਾ ਰਿਹਾ ਸੀ। ਇਸ ਦੌਰਾਨ ਉਸਦੀ ਕਾਰ  ਨਾਲ ਟੱਕਰ ਹੋ ਗਈ। ਜਿਸ ਕਾਰਨ ਉਹ ਫਲਾਈਓਵਰ ਦੇ ਉੱਪਰ ਤੋਂ ਹੇਠਾਂ ਸੜਕ 'ਤੇ ਡਿੱਗ ਗਿਆ। ਨੌਜਵਾਨ ਨੇ ਹੈਲਮਟ ਪਾਇਆ ਹੋਇਆ ਸੀ। ਜਿਸ ਕਰਕੇ ਉਸ ਦੀ ਜਾਨ ਬਚ ਗਈ। ਉਸ ਦੀਆਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਦੂਜੇ ਪਾਸੇ ਜ਼ਖ਼ਮੀ ਨੌਜਵਾਨ ਦੇ ਜਾਣਕਾਰ ਵਿਅਕਤੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦਾ ਨਾਮ ਪ੍ਰਦੀਪ ਕੁਮਾਰ ਹੈ ਅਤੇ ਉਹ ਫੈਕਟਰੀ ਵਿੱਚ ਕੰਮ ਕਰਦਾ ਹੈ। ਫੈਕਟਰੀ ਤੋਂ ਛੁੱਟੀ ਕਰਨ ਤੋਂ ਬਾਅਦ ਉਹ ਆਪਣੇ ਘਰ ਜਾ ਰਿਹਾ ਸੀ ਅਤੇ ਜਦੋਂ ਉਹ ਫਲਾਈਓਵਰ ਦੇ ਉੱਪਰ ਆਇਆ ਤਾਂ ਉਸ ਦੀ ਕਾਰ ਨਾਲ ਟੱਕਰ ਹੋ ਗਈ। ਜਿਸ ਕਾਰਨ ਉਹ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement