Punjab News: ਮਲੋਟ ਦੇ ਪਿੰਡ ਈਨਾ ਖੇੜਾ ’ਚ ਸਰਬਸੰਮਤੀ ਨਾਲ ਹੋਈ ਪੰਚਾਇਤ ਦੀ ਚੋਣ
Published : Sep 27, 2024, 8:58 am IST
Updated : Sep 27, 2024, 8:58 am IST
SHARE ARTICLE
Panchayat election was held unanimously in Ena Khera village of Malot
Panchayat election was held unanimously in Ena Khera village of Malot

Punjab News: ਪਿੰਡ ਨੇ ਨਿਰਮਲ ਸਿੰਘ ਸੰਧੂ ਨੂੰ ਸਰਪੰਚ ਅਤੇ 5 ਹੋਰ ਵਿਅਕਤੀਆਂ ਨੂੰ ਚੁਣਿਆ ਪੰਚ

 

Punjab News: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਹਲਕਾਂ ਮਲੋਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਦੇ ਪਿੰਡ ਈਨਾ ਖੇੜਾ ਦੀ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਹੋਈ ਹੈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਪੂਰੀ ਪੰਚਾਇਤ ਬਣਾਈ। ਨਿਰਮਲ ਸਿੰਘ ਸੰਧੂ ਬਣੇ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਅਤੇ ਪੰਜ ਹੋਰ ਵਿਅਕਤੀਆਂ ਨੂੰ ਪੰਚ ਚੁਣਿਆ ਗਿਆ ਹੈ। ਨਵੇਂ ਚੁਣ ਗਏ ਸਰਪੰਚ ਨੇ ਵਿਸ਼ਵਾਸ ਦਿਵਾਈਆ ਕਿ ਆਪਸੀ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇਗਾ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਕਰਾਂਗੇ।

ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਦੇ ਲੋਕ ਸਰਗਰਮ ਹੋ ਗਏ ਹਨ., ਜਿੱਥੇ ਪੰਜਾਬ ਸਰਕਾਰ ਦਾ ਐਲਾਨ ਸੀ ਕਿ ਜਿਨ੍ਹਾਂ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਗਠਨ ਹੋਵੇਗਾ ਉਨ੍ਹਾਂ ਪਿੰਡਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਇਸ ਦੇ ਚਲਦੇ ਪਿੰਡਾਂ ਦੇ ਲੋਕ ਆਪਸੀ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਨ ਲੱਗੇ ਹਨ।

 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਹਲਕਾ ਮਲੋਟ ਦੇ ਪਿੰਡ ਗੁਰੂ ਕੇ ਆਸਲ ਢਾਣੀ ਪਿੰਡ ਈਨਾ ਖੇੜਾ ਦੇ ਲੋਕਾਂ ਨੇ ਅੱਜ ਪਹਿਲ ਕਦਮੀ ਕਰਦੇ ਹੋਏ ਸਰਬਸੰਮਤੀ ਨਾਲ ਪੰਚਾਇਤ ਦਾ ਗਠਨ ਕਰ ਲਿਆ। ਜਿਨ੍ਹਾਂ ਵਿਚ 5 ਮੈਂਬਰ ਅਤੇ 6ਵਾਂ ਸਰਪੰਚ ਖ਼ੁਦ ਹੈ। ਇਸ ਮੌਕੇ ਖੁਸ਼ੀ ਵਿੱਚ ਢੋਲ ਦੀ ਥਾਪ ’ਤੇ ਭੰਗੜੇ ਪਾਉਂਦੇ ਹੋਏ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਨਵ-ਨਿਯੁਕਤ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਈਆਂ ਕਿ ਉਹ ਪਿੰਡ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡਣਗੇ ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement