
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ
ਚੰਡੀਗੜ੍ਹ :ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਜਦੋਂ ਉਹ ਘਰੋਂ ਸੈਰ ਕਰਨ ਲਈ ਨਿਕਲੇ ਤਾਂ ਗੱਡੀ ਵਿੱਚੋਂ ਉਤਰਨ ਮੌਕੇ ਉਨ੍ਹਾਂ ਨੂੰ ਹਾਰਟ ਅਟੈਕ ਆਇਆ। ਜਿਸ ਤੋਂ ਬਾਅਦ ਕਮਲ ਸ਼ਰਮਾ ਨੂੰ ਹਸਪਤਾਲ ਲਿਜਾਇਆ ਗਿਆ। ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
Former Punjab BJP chief Kamal sharma Passes Away
ਉਨ੍ਹਾਂ ਦੀ ਉਮਰ ਕਰੀਬ 50 ਸਾਲ ਸੀ। ਉਹ ਅੱਜ ਫਿਰੋਜ਼ਪੁਰ ਆਏ ਹੋਏ ਸਨ। ਕਮਲ ਸ਼ਰਮਾ ਦੀ ਮੌਤ ਨਾਲ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ।
Former Punjab BJP chief Kamal sharma Passes Away
ਦੇਹਾਂਤ ਤੋਂ ਦੋ ਘੰਟੇ ਪਹਿਲਾ ਉਨ੍ਹਾਂ ਨੇ ਟਵੀਟਰ ‘ਤੇ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਸਨ। ਪਰ ਅਚਾਨਕ ਆਏ ਹਾਰਟ ਅਟੈਕ ਕਾਰਨ ਉਹ ਇਸ ਦੁਨੀਆਂ ਨੂੰ ਅਲਵੀਦਾ ਕਹਿ ਗਏ। ਕਮਲ ਸ਼ਰਮਾ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ।