ਚੋਣਾਂ ਮੌਕੇ ਇਕ ਨਵੀਂ ਪਾਰਟੀ ‘ਪੰਜਾਬ ਲੋਕ ਹਿਤ ਪਾਰਟੀ’ ਬਣਾਈ
Published : Oct 27, 2021, 1:41 am IST
Updated : Oct 27, 2021, 1:41 am IST
SHARE ARTICLE
image
image

ਚੋਣਾਂ ਮੌਕੇ ਇਕ ਨਵੀਂ ਪਾਰਟੀ ‘ਪੰਜਾਬ ਲੋਕ ਹਿਤ ਪਾਰਟੀ’ ਬਣਾਈ

ਕਾਂਗਰਸ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਪ੍ਰਧਾਨ ਬਣੇ

ਚੰਡੀਗੜ੍ਹ, 26 ਅਕਤੂਬਰ (ਜੀ.ਸੀ.ਭਾਰਦਵਾਜ, ਨਰਿੰਦਰ ਸਿੰਘ ਝਾਂਮਪੁਰ): ਪੰਜਾਬ ਵਿਧਾਨ ਸਭਾ ਲਈ ਆਉਂਦੇ 3 ਮਹੀਨਿਆਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਆਪੋ ਅਪਣੀ ਕਿਸਮਤ ਅਜਮਾਉਣ ਲਈ ਜੋੜ ਤੋੜ ਸਿਆਸੀ ਦੂਸ਼ਣਬਾਜ਼ੀ ਤੇ ਨਵੀਂ ਸਿਆਸੀ ਪਾਰਟੀਆਂ ਬਣਾਉਣ ਦਾ ਸਿਲਸਿਲਾ ਜਾਰੀ ਹੈ।
30 ਸਾਲ ਪਹਿਲਾਂ ਸ. ਬੇਅੰਤ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਦੇ ਮੰਤਰੀ ਰਹੇ ਅਤੇ 3 ਵਾਰ ਦੇ ਵਿਧਾਇਕ ਸ. ਮਲਕੀਤ ਸਿੰਘ ਬੀਰਮੀ ਨੇ 35 ਜਥੇਬੰਦੀਆਂ ਨੂੰ ਜੋੜ ਕੇ ਇਕ ਨਵੀਂ ਸਿਆਸੀ ਪਾਰਟੀ ‘ਪੰਜਾਬ ਲੋਕ ਹਿਤ ਪਾਰਟੀ’ ਖੜੀ ਕੀਤੀ ਹੈ। ਇਸ ਨਵੀਂ ਸਿਆਸੀ ਪਾਰਟੀ ਵਿਚ ਪੰਜਾਬ ਦੇ 12 ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਮੋਗਾ, ਲੁਧਿਆਣਾ, ਕਪੂਰਥਾ, ਪਟਿਆਲਾ, ਗੁਰਦਾਸਪੁਰ, ਫ਼ਰੀਦਕੋਟ, ਬਠਿੰਡਾ, ਸੰਗਰੂਰ, ਤਰਨਤਾਰਨ ਤੇ ਮੋਹਾਲੀ ਵਿਚ ਸਥਿਤ ਵੱਖ ਵੱਖ ਪਛੜੇ ਵਰਗ ਦੀਆਂ 35 ਜਥੇਬੰਦੀਆਂ ਨੂੰ ਜੋੜਿਆ ਗਿਆ ਹੈ। ਮਲਕੀਤ ਸਿੰਘ ਬੀਰਮੀ ਖ਼ੁਦ ਇਸ ਦੇ ਪ੍ਰਧਾਨ ਬਣੇ ਹਨ ਜਦੋਂ ਕਿ 9 ਉਪ ਪ੍ਰਧਾਨ, 5 ਜਨਰਲ ਸਕੱਤਰ ਤੇ 15 ਸਕੱਤਰ ਥਾਪੇ ਗਏ ਹਨ। ਇਸ ਨਵੀਂ ਪਾਰਟੀ ਵਿਚ ਬੀ.ਸੀ.ਏਕਤਾ ਮੋਰਚਾ, ਓ.ਬੀ.ਸੀ. ਸਾਂਝਾ ਮੋਰਚਾ, ਪ੍ਰਜਾਪਤ ਸਭਾ, ਲੁਬਾਣਾ ਫ਼ੈਡਰੇਸ਼ਨ, ਕਸ਼ਅਪ ਰਾਜਪੂਤ ਸਭਾ ਤੇ ਰਾਮਗੜ੍ਹੀਆ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਅੱਜ ਇਥੇ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਲਕੀਤ ਸਿੰਘ ਬੀਰਮੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਸਾਰੀਆਂ 117 ਸੀਟਾਂ ’ਤੇ ਇਸ ਪਾਰਟੀ ਦੇ ਉਮੀਦਵਾਰ ਉਤਾਰੇ ਜਾਣਗੇ। ਬੀਰਮੀ ਨੇ ਸਪੱਸ਼ਟ ਕਿਹਾ ਕਿ ਸਿਆਸੀ ਪਾਰਟੀ, ਪੰਜਾਬ ਵਿਚ ਚਲਾਉਣ ਵਾਸਤੇ ਵਿਦੇਸ਼ਾਂ ਵਿਚ ਬੈਠੇ ਦੋਸਤਾਂ ਮਿੱਤਰਾਂ  ਤੋਂ ਮਦਦ ਤੇ ਫ਼ੰਡ ਲਏ ਜਾਣਗੇ। ਹੋਣ ਵਾਲੀਆਂ ਸੰਭਾਵੀ 5 ਕੋਨਾ ਮੁਕਾਬਲਿਆਂ ਵਿਚ ਨਵੀਂ ਸਿਆਸੀ ਪਾਰਟੀ ਨੂੰ ਮਿਲਣ ਵਾਲੀ ਸਫ਼ਲਤਾ ਦੇ ਸਬੰਧ ਵਿਚ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਸ. ਬੀਰਮੀ ਨੇ ਕਿਹਾ ਕਿ ਜੇ ਸੱਤਾ ਵਿਚ ਆਏ ਤਾਂ ਪਿਛੜਾ ਵਰਗ ਸਮੇਤ ਉਚ ਜਾਤੀ ਵਿਚੋਂ ਗ਼ਰੀਬ ਤਬਕੇ ਨੂੰ ਵੀ ਬਣਦਾ ਮਾਣ ਸਤਿਕਾਰ ਮਿਲੇਗਾ ਅਤੇ ਵਿਕਾਸ ਕਾਰਜਾਂ ਦਾ ਲਾਭ ਉਨ੍ਹਾਂ ਨੂੰ ਵੀ ਮਿਲੇਗਾ।
ਕਾਂਗਰਸ, ਅਕਾਲੀ ਦਲ ਤੇ ‘ਆਪ’ ਨਾਲ ਕਿਸੇ ਚੋਣ ਸਮਝੌਤੇ ਬਾਰੇ ਪੁਛੇ ਸਵਾਲ ਤੇ ਉਨ੍ਹਾਂ ਦਸਿਆ ਕਿ ਆਉਂਦੇ ਦਿਨਾਂ ਵਿਚ ਇਸ ਬਾਰੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਕੀਤਾ ਜਾਵੇਗਾ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement