ਅੰਮਿ੍ਤਸਰ ਸ਼ਹਿਰ ਦੀ ਸਿਰਜਣਾ 'ਤੇ ਵਿਸ਼ੇਸ਼ ਸਮਾਗਮ ਕਰਵਾਇਆ
ਲੁਧਿਆਣਾ, 27 ਅਕਤੂਬਰ (ਆਰ.ਪੀ. ਸਿੰਘ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਪਣੀ ਗੋਲਡਨ ਜੁਬਲੀ ਦੇ ਸੰਬੰਧ ਵਿਚ ਨਿਰੰਤਰ ਚੱਲ ਰਹੇ ਸਮਾਗਮਾਂ ਦੀ ਲੜੀ ਵਿਚ ਅੱਜ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਵਿਸ਼ੇਸ਼ ਪਸਾਰ ਭਾਸ਼ਣ 'ਅੰਮਿ੍ਤਸਰ ਸ਼ਹਿਰ ਦੀ ਸਿਰਜਣਾ ਸ੍ਰੀ ਗੁਰੂ ਰਾਮਦਾਸ ਜੀ ਦੀ ਅਧਿਆਤਮਕ, ਸਮਾਜਿਕ ਤੇ ਆਰਥਿਕ ਬਖਸ਼ਿਸ਼' ਵਿਸ਼ੇ ਤੇ ਕਰਵਾਇਆ ਗਿਆ¢
ਇਸ ਮÏਕੇ ਮੁੱਖ ਵਕਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਗੁਰੂ ਰਾਮਦਾਸ ਸਕੂਲ ਆਫ ਪਲੈਨਿੰਗ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਮਨਜੀਤ ਸਿੰਘ ਸਾਹੀ ਨੇ ਆਪਣੇ ਲੰਮੇਂ ਚÏੜੇ ਅਨੁਭਵ ਦੇ ਆਧਾਰ ਤੇ ਸ੍ਰੀ ਅੰਮਿ੍ਤਸਰ ਸ਼ਹਿਰ ਦੀ ਸਿਰਜਣਾ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕੀਤਾ¢ ਉਨ੍ਹਾਂ ਵਿਸਥਾਰ ਵਿਚ ਸ਼ਹਿਰ ਦੀ ਬਣਤਰ, ਸ਼ਹਿਰ ਨੂੰ ਆਰਥਕ, ਸਮਾਜਕ ਤੇ ਧਾਰਮਕ ਕੇਂਦਰ ਬਣਾਉਣ ਵਿਚ ਗੁਰੂ ਰਾਮਦਾਸ ਜੀ ਦੀ ਦੂਰਦਿ੍ਸ਼ਟੀ ਦਾ ਵਰਣਨ ਕੀਤਾ | ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਵਲੋਂ ਵਸਾਇਆ ਇਹ ਸ਼ਹਿਰ ਲਾਹÏਰ ਅਤੇ ਦਿੱਲੀ-ਕਲਕੱਤਾ-ਮਹਾਂਰਾਸ਼ਟਰ ਦੇ ਰਸਤੇ ਵਿਚ ਅਹਿਮ ਥਾਂ ਬਣ ਗਈ | ਇਸ ਮÏਕੇ ਮਾਸਟਰ ਤਰਲੋਚਨ ਸਿੰਘ, ਅੰਮਿ੍ਤਪਾਲ ਸਿੰਘ, ਰਣਜੀਤ ਸਿੰਘ, ਡਾ. ਗੁਰਮੀਤ ਸਿੰਘ, ਡਾ. ਸਰਬਜੀਤ ਸਿੰਘ, ਗਿ. ਬੇਅੰਤ ਸਿੰਘ, ਲਵਪ੍ਰੀਤ ਸਿੰਘ, ਨਾਹਰ ਸਿੰਘ, ਇੰਦਰਪਾਲ ਸਿੰਘ, ਕੇ.ਬੀ. ਸਿੰਘ, ਦਲੇਰ ਸਿੰਘ, ਸੀ.ਏ. ਦਵਿੰਦਰਪਾਲ ਸਿੰਘ, ਗੁਰਜਿੰਦਰ ਸਿੰਘ, ਬੀਬੀ ਗੁਰਮੀਤ ਕÏਰ, ਪਰਮਜੀਤ ਸਿੰਘ ਅਤੇ ਨਵਦੀਪ ਸਿੰਘ ਆਦਿ ਹਾਜ਼ਰ ਸਨ |