
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿਚ ਸਾਹਮਣੇ ਆਈ ਹੈ।
Ludhiana Gas Leak News in Punjabi: ਕੈਮੀਕਲ ਫੈਲਣ ਕਾਰਨ ਲੁਧਿਆਣਾ ਦੀ ਹਵਾ ਇਕ ਵਾਰ ਫਿਰ ਜ਼ਹਿਰੀਲੀ ਹੋ ਗਈ ਹੈ। ਜਿਸ ਤੋਂ ਬਾਅਦ ਲੁਧਿਆਣਾ 'ਚ ਲੋਕਾਂ ਨੂੰ ਅੱਖਾਂ 'ਚ ਜਲਨ ਅਤੇ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਹੋਣ ਲੱਗੀ ਹੈ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜੇ ਤਕ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਕੋਈ ਟੀਮ ਮੌਕੇ 'ਤੇ ਨਹੀਂ ਪਹੁੰਚੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿਚ ਸਾਹਮਣੇ ਆਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਟਰਾਂਸਪੋਰਟ ਨਗਰ ਕੋਲ ਇਕ ਟਰੱਕ ਆਇਆ ਸੀ, ਜਿਸ ਵਿਚੋਂ ਕੈਮੀਕਲ ਸੜਕ ’ਤੇ ਡਿੱਗ ਗਿਆ। ਇਹ ਕੈਮੀਕਲ ਹਵਾ ਦੇ ਸੰਪਰਕ ਵਿਚ ਆਉਂਦੇ ਹੀ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ। 2 ਕਿਲੋਮੀਟਰ ਦੇ ਖੇਤਰ 'ਚ ਰਸਾਇਣ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ।
ਸਥਾਨਕ ਲੋਕਾਂ ਨੇ ਦਸਿਆ ਕਿ ਅੱਖਾਂ ਵਿਚ ਜਲਨ ਹੋ ਰਹੀ ਹੈ ਅਤੇ ਕੋਈ ਵੀ ਜ਼ਿਆਦਾ ਦੇਰ ਤਕ ਅੱਖਾਂ ਖੋਲ੍ਹ ਕੇ ਨਹੀਂ ਰੱਖ ਸਕਦਾ। ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਨਗਰ ਵਿਚ ਪਿਛਲੇ ਦੋ ਘੰਟਿਆਂ ਤੋਂ ਕੈਮੀਕਲ ਫੈਲਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਘਟਨਾ ਤੋਂ ਬਾਅਦ ਪੀਸੀਆਰ ਦੀਆਂ ਕੁੱਝ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਕੈਮੀਕਲ ਡਿੱਗਣ ਵਾਲੀ ਥਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਉਸ ਦੇ ਨੇੜੇ ਨਾ ਜਾਵੇ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕੈਮੀਕਲ ਕਿਸ ਟਰੱਕ ਵਿਚੋਂ ਡਿੱਗਿਆ ਸੀ।
(For more news apart from Ludhiana Gas Leak News in Punjabi, stay tuned to Rozana Spokesman)