Advertisement
  ਖ਼ਬਰਾਂ   ਪੰਜਾਬ  27 Nov 2020  ਸਮਾਲ ਖਾਂ ਵਿਖੇ ਲੱਗਿਆ ਵੱਡਾ ਨਾਕਾ ਤੋੜ ਕੇ ਜੈਕਾਰੇ ਲਗਾਉਂਦੇ ਦਿੱਲੀ ਵੱਲ ਵਧੇ ਕਿਸਾਨ

ਸਮਾਲ ਖਾਂ ਵਿਖੇ ਲੱਗਿਆ ਵੱਡਾ ਨਾਕਾ ਤੋੜ ਕੇ ਜੈਕਾਰੇ ਲਗਾਉਂਦੇ ਦਿੱਲੀ ਵੱਲ ਵਧੇ ਕਿਸਾਨ

ਏਜੰਸੀ
Published Nov 27, 2020, 10:34 am IST
Updated Nov 27, 2020, 10:34 am IST
ਜੀ. ਟੀ. ਰੋਡ 'ਤੇ 20 ਫੁੱਟ ਖਾਈ ਪੁੱਟ ਕੇ ਰੇਤੇ ਦੇ ਵੱਡੇ ਢੇਰ ਲਗਾ ਦਿੱਤੇ ਗਏ ਸਨ ਅਤੇ ਸੜਕ 'ਤੇ ਕੰਟੇਨਰ ਖੜ੍ਹੇ ਕਰ ਦਿੱਤੇ ਗਏ ਸਨ।
Farmer Protest
 Farmer Protest

ਸੋਨੀਪਤ - ਰਾਤ ਭਰ ਦੀ ਵੱਡੀ ਮਿਹਨਤ ਨਾਲ ਹਜ਼ਾਰਾਂ ਪੁਲਿਸ ਕਰਮੀਆਂ ਅਤੇ ਹੋਰ ਮੁਲਾਜ਼ਮਾਂ ਵਲੋਂ ਸੋਨੀਪਤ ਅਤੇ ਪਾਣੀਪਤ ਦੇ ਵਿਚਕਾਰ ਖੜ੍ਹੀਆਂ ਕੀਤੀਆਂ ਵੱਡੀਆਂ ਰੋਕਾਂ ਨੂੰ ਕਿਸਾਨ ਦਾ ਮੇਲ ਮਿੰਟਾਂ 'ਚ ਹੀ ਧੂਹ ਕੇ ਲੈ ਗਿਆ। ਜੀ. ਟੀ. ਰੋਡ 'ਤੇ 20 ਫੁੱਟ ਖਾਈ ਪੁੱਟ ਕੇ ਰੇਤੇ ਦੇ ਵੱਡੇ ਢੇਰ ਲਗਾ ਦਿੱਤੇ ਗਏ ਸਨ ਅਤੇ ਸੜਕ 'ਤੇ ਕੰਟੇਨਰ ਖੜ੍ਹੇ ਕਰ ਦਿੱਤੇ ਗਏ ਸਨ। ਵੱਡੇ ਬੈਰੀਕੇਡ ਲਗਾ ਕੇ ਹਜ਼ਾਰਾਂ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਸਨ

Farmer ProtestFarmer Protest

ਪਰ 10 ਕੁ ਵਜੇ ਕਿਸਾਨਾਂ ਦੇ ਇਕੱਠੇ ਹੋਏ ਹਜੂਮ ਨੇ ਟਰਾਲੀਆਂ ਲਾ ਕੇ ਖੜ੍ਹੇ ਕੀਤੇ ਵੱਡੇ ਕੰਟੇਨਰ ਧੂਹ ਕੇ ਖੇਤਾਂ 'ਚ ਸੁੱਟ ਦਿੱਤੇ ਅਤੇ 8 ਫੁੱਟ ਡੂੰਘੀ ਪੱਟੀ ਖਾਈ ਰੇਤੇ ਨਾਲ ਬੰਦ ਕਰ ਦਿੱਤੀ। ਪਾਣੀ ਦੀਆਂ ਬੁਛਾੜਾਂ ਛੱਡ ਦੀ ਪੁਲਿਸ ਨੂੰ ਕੁਝ ਹੀ ਮਿੰਟਾਂ 'ਚ ਰਸਤਾ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਅਤੇ ਕਿਸਾਨ ਜੈਕਾਰੇ ਲਗਾਉਂਦੇ ਹੋਏ ਦਿੱਲ ਵੱਲ ਵਧ ਗਏ। 

Farmer ProtestFarmer Protest

ਇਸ ਦੇ ਨਾਲ ਹੀ ਦੱਸ ਦਈਏ ਕਿ  ਅੱਜ ਚੜ੍ਹਦੀ ਸਵੇਰ ਹੀ ਕਰਨਾਲ ਪਾਣੀਪਤ ਜੀਂਦ ਲਾਗੇ ਰੁਕੇ ਪੰਜਾਬ ਦੇ ਕਿਸਾਨਾਂ ਦੇ ਕਾਫ਼ਲੇ ਨੇ ਦੁਬਾਰਾ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਕਰਨਾਲ ਤੋਂ ਸੋਨੀਪਤ ਤੱਕ ਹਜ਼ਾਰਾਂ ਟਰਾਲੀਆਂ ਤੇ ਹੋਰ ਗੱਡੀਆਂ ਦੇ ਕਾਫ਼ਲੇ ਜੀ.ਟੀ ਰੋਡ 'ਤੇ ਚੱਲ ਰਹੇ ਹਨ। ਸਵੇਰੇ 8 ਕੁ ਵਜੇ ਪਾਣੀਪਤ ਤੋਂ ਅੱਗੇ ਪੁਲਿਸ ਵਲੋਂ ਟਰੱਕ ਖੜੇ ਕਰਕੇ ਅਤੇ ਬੈਰੀਕੇਡ ਲਗਾ ਕੇ ਕਿਸਾਨ ਕਾਫ਼ਲੇ ਨੂੰ ਰੋਕਣ ਦਾ ਯਤਨ ਕੀਤਾ ਗਿਆ

Farmer ProtestFarmer Protest

ਪਰ ਕਿਸਾਨਾਂ ਦਾ ਹਜੂਮ ਨੇ ਨਾਕੇ ਤੋੜ ਕੇ ਅੱਗੇ ਵੱਧ ਗਏ ਹਨ। ਜੀ.ਟੀ. ਰੋਡ 'ਤੇ ਪਾਣੀਪਤ ਲਾਗੇ ਪੁਲਿਸ ਨੇ ਸੜਕ ਉੱਪਰ 20 ਫੁੱਟ ਖਾਈ ਪੁੱਟ ਦਿੱਤੀ ਹੈ ਅਤੇ ਵੱਡੀ ਗਿਣਤੀ ਵਿਚ ਟਰੱਕ ਅਤੇ ਕਨਟੇਨਰ ਖੜੇ ਕਰਕੇ ਭਾਰੀ ਗਿਣਤੀ ਵਿਚ ਪੁਲਿਸ ਬਲ ਲਾਈ ਹੋਈ ਹੈ। ਇਸ ਨਾਕੇ 'ਤੇ ਇਸ ਵੇਲੇ ਹਜ਼ਾਰਾਂ ਦੀ ਗਿਣਤੀ 'ਚ ਟਰਾਲੀਆਂ ਖੜੀਆਂ ਹਨ ਤੇ ਤਣਾਅ ਬਣਿਆ ਹੋਇਆ ਹੈ।

Advertisement