ਹਰਿਆਣਾ ਦੇ ਘਟਨਾਕ੍ਰਮ ਤੋਂ ਮੋਦੀ ਸਰਕਾਰ ਦੁਖੀ, ਕੈਪਟਨ ਸਰਕਾਰ ਤੇ ਨਜ਼ਲਾ ਝਾੜੇਗੀ?
Published : Nov 27, 2020, 6:33 am IST
Updated : Nov 27, 2020, 6:33 am IST
SHARE ARTICLE
image
image

ਹਰਿਆਣਾ ਦੇ ਘਟਨਾਕ੍ਰਮ ਤੋਂ ਮੋਦੀ ਸਰਕਾਰ ਦੁਖੀ, ਕੈਪਟਨ ਸਰਕਾਰ ਤੇ ਨਜ਼ਲਾ ਝਾੜੇਗੀ?

ਪੰਜਾਬ ਦੇ ਰਾਜਪਾਲ ਤੇ ਕੇਂਦਰੀ ਗ੍ਰਹਿ ਮੰਤਰਾਲਾ ਲਗਾਤਾਰ ਰੱਖ ਰਿਹੈ ਘਟਨਾਕ੍ਰਮ 'ਤੇ ਪੂਰੀ ਨਜ਼ਰ
 

ਚੰਡੀਗੜ੍ਹ, 26 ਨਵੰਬਰ (ਗੁਰਉਪਦੇਸ਼ ਭੁੱਲਰ) : ਅੱਜ 'ਦਿੱਲੀ ਕੂਚ' ਪ੍ਰੋਗਰਾਮ ਤਹਿਤ ਸ਼ਾਂਤਮਈ ਐਕਸ਼ਨ ਦੇ ਪਹਿਲਾਂ ਕੀਤੇ ਜਾਂਦੇ ਦਾਅਵਿਆਂ ਦੇ ਉਲਟ ਕਿਸਾਨ ਜਥੇਬੰਦੀਆਂ ਦੇ ਹਜ਼ਾਰਾਂ ਵਰਕਰਾਂ ਵਲੋਂ ਹਰਿਆਣਾ ਦੀ ਖੱਟਰ ਸਰਕਾਰ ਦੇ ਸਾਰੇ ਬੈਰੀਕੇਡ ਉਖਾੜ ਕੇ ਪਾਸੇ ਸੁੱਟਣ ਅਤੇ ਹੋਰ ਸੱਭ ਰੋਕਾਂ ਨੂੰ ਬਲ ਪੂਰਵਕ ਸਾਫ਼ ਕਰ ਕੇ ਦਿੱਲੀ ਵਲ ਵਧ ਕੇ ਮੋਦੀ ਸਰਕਾਰ ਨੂੰ ਦਿਤੀ ਸਿੱਧੀ ਚੁਨੌਤੀ ਬਾਅਦ ਹੁਣ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ 'ਤੇ ਵੀ ਸੰਕਟ ਦੇ ਬਦਲ ਛਾ ਗਏ ਹਨ।
ਭਰੋਸੇਯੋਗ ਸੂਤਰਾਂ ਦੀ ਗੱਲ ਮੰਨੀਏ ਤਾਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਅੱਜ ਰਾਤ ਤਕ ਦੇ ਹੋ ਰਹੇ ਘਟਨਾਕ੍ਰਮ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਅਗਰ ਅਗਲੇ ਇਕ ਦੋ ਦਿਨਾਂ ਵਿਚ ਸਥਿਤੀ ਹੋਰ ਵਿਗੜਦੀ ਹੈ ਤਾਂ ਕੇਂਦਰ ਸਰਕਾਰ ਨੂੰ ਰਾਸ਼ਟਰਪਤੀ ਸ਼ਾਸਨ ਲਾਉਣ ਦਾ ਬਹਾਨਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਲੱਖਾਂ ਕਿਸਾਨਾਂ ਦੇ ਇਕੱਠ ਵਲੋਂ ਦਿੱਲੀ ਨੂੰ ਜਾਣ ਵਾਲੇ ਮੁੱਖ ਕੌਮੀ ਮਾਰਗਾਂ ਨੂੰ ਪੰਜਾਬ ਵਾਲੇ ਪਾਸਿਉਂ ਪੱਕੇ ਧਰਨੇ ਲਾ ਕੇ ਜਾਮ ਕਰ ਦਿਤਾ ਗਿਆ ਹੈ ਜਿਸ ਕਾਰਨ ਅੱਜ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਰਾਜਾਂ ਦਾ ਸੰਪਰਕ ਦਿੱਲੀ ਨਾਲੋਂ ਟੁੱਟ ਗਿਆ ਹੈ। ਸਾਰੇ ਮਾਰਗਾਂ 'ਤੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ, ਲੰਗਰ ਤੇ ਮੋਰਚੇ ਹੀ ਦਿਖਾਈ ਦੇ ਰਹੇ ਹਨ। ਮਾਰਗਾਂ ਨੂੰ ਸਾਫ਼ ਕਰਵਾਉਣਾ ਵੀ ਕੇਂਦਰ ਲਈ ਵੱਡੀ ਚੁਨੌਤੀ ਹੋਵੇਗੀ ਜਦਕਿ ਕੈਪਟਨ ਸਰਕਾਰ ਕਿਸਾਨਾਂ ਦੇ ਸਮਰਥਨ ਵਿਚ ਹੈ। ਇਸ ਲਈ ਸਥਿਤੀ ਵਿਚ ਕੰਟਰੋਲ ਨਾ ਹੋਣ 'ਤੇ ਕੈਪਟਨ ਸਰਕਾਰ ਲਈ ਖ਼ਤਰਾ ਬਣ ਸਕਦਾ ਹੈ।
ਉਧਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਦੇ ਵਿਗੜੇ ਮੂਡ ਵਲ ਵੇਖਦਿਆਂ ਇਕ ਵਿਸ਼ੇਸ਼ ਟੈਲੀਵੀਜ਼ਨ ਇੰਟਰਵਿਊ ਵਿਚ ਸਪੱਸ਼ਟ ਕੀਤਾ ਹੈ ਕਿ 3 ਮਹੀਨੇ ਤੋਂ ਅੰਦੋਲਨ ਚਲ ਰਿਹਾ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿਚ ਇਕ ਵੀ ਮਾੜੀ ਘਟਨਾ ਨਹੀਂ ਹੋਣ ਦਿਤੀ। ਹਰਿਆਣਾ ਨੂੰ ਇਹੀ ਕੁੱਝ ਕਰਨਾ ਚਾਹੀਦਾ ਸੀ ਤੇ ਕਿਸਾਨਾਂ ਨੂੰ ਦਿੱਲੀ ਜਾ ਕੇ ਕਿਸੇ ਖੁਲ੍ਹੀ ਥਾਂ 'ਤੇ ਟਿਕਣ ਦੇਣਾ ਚਾਹੀਦਾ ਸੀ ਜਿਥੇ ਉਹ ਅਪਣੇ ਮਨ ਦੀ ਗੁਬਾਰ ਕੱਢ ਲੈਂਦੇ। ਉਨ੍ਹਾਂ ਕਿਹਾ,'ਅਸੀ ਵੀ ਜੰਤਰ ਮੰਤਰ ਵਿਚ ਬੈਠ ਹੀ ਆਏ ਸੀ।'imageimage

SHARE ARTICLE

ਏਜੰਸੀ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement