
ਏਡਜ਼ ਰੋਗੀਆਂ ਦਾ ਖ਼ੂਨ ਚੜ੍ਹਾਉਣ ਦੇ ਮਾਮਲੇ ਦੀ ਜਾਂਚ ਕਰੇਗੀ ਵਿਜੀਲੈਂਸ
ਬਠਿੰਡਾ, 26 ਨਵੰਬਰ (ਸੁਖਜਿੰਦਰ ਮਾਨ) : ਸਥਾਨਕ ਭਾਈ ਮਨੀ ਸਿੰਘ ਸਿਵਲ ਹਸਪਤਾਲ 'ਚ ਸਥਿਤ ਬਲੱਡ ਬੈਂਕ ਵਲੋਂ ਚਾਰ ਥੈਲੀਸੀਮੀਆ ਪੀੜਤ ਬੱਚਿਆਂ ਨੂੰ ਏਡਜ਼ ਰੋਗੀਆਂ ਦਾ ਖ਼ੂਨ ਚੜ੍ਹਾÀਣ ਦੇ ਮਾਮਲੇ ਦੀ ਜਾਂਚ ਵਿਜੀਲੈਂਸ ਵਲੋਂ ਕੀਤੀ ਜਾਵੇਗੀ। ਸੂਬੇ ਦੇ ਸਿਹਤ ਵਿਭਾਗ ਦੇ ਪ੍ਰਮੁਖ ਸਕੱਤਰ ਵਲੋਂ ਜਾਰੀ ਪੱਤਰ (ਨੰਬਰ 1798 ਮਿਤੀ 25 ਨਵੰਬਰ 2020) ਤਹਿਤ ਸਿਵਲ ਹਸਪਤਾਲ ਦੇ ਐਸ.ਐਮ.ਓ ਵਲੋਂ ਸਾਰਾ ਰਿਕਾਰਡ ਵਿਜੀਲਂੈਸ ਨੂੰ ਸੌਂਪਿਆ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਂਜ ਸਿਹਤ ਵਿਭਾਗ ਵਲੋਂ ਸਥਾਨਕ ਪੱਧਰ 'ਤੇ ਬਣਾਈਆਂ ਜਾਂਚ ਕਮੇਟੀਆਂ ਅਤੇ ਚੰਡੀਗੜ੍ਹ ਮੁੱਖ ਦਫ਼ਤਰ ਵਲੋਂ ਕਰਵਾਈ ਪੜ੍ਹਤਾਲ ਦੇ ਆਧਾਰ 'ਤੇ ਬਲੱਡ ਬੈਂਕ ਦੇ ਇੰਚਾਰਜ ਸਹਿਤ ਪੰਜ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਜਾ ਚੁਕਾ ਹੈ ਜਦੋਂਕਿ ਇਕ ਕਰਮਚਾਰੀ ਵਿਰੁਧ ਫ਼ੌਜਦਾਰੀ ਕੇਸ ਦਰਜ ਕਰਵਾਇਆ ਗਿਆ ਹੈ।