Auto Refresh
Advertisement

ਖ਼ਬਰਾਂ, ਪੰਜਾਬ

‘ਸਿੰਘਾਂ ਨੇ ਹਰ ਮੋਰਚਾ ਜਿਤਿਆ ਹੈ, ਮੋਦੀ ਨੂੰ ਵੀ ਮਾਫ਼ੀ ਮੰਗ ਕੇ ਖਹਿੜਾ ਛੁਡਾਉਣਾ ਪਿਆ’

Published Nov 27, 2021, 12:44 am IST | Updated Nov 27, 2021, 12:44 am IST

‘ਸਿੰਘਾਂ ਨੇ ਹਰ ਮੋਰਚਾ ਜਿਤਿਆ ਹੈ, ਮੋਦੀ ਨੂੰ ਵੀ ਮਾਫ਼ੀ ਮੰਗ ਕੇ ਖਹਿੜਾ ਛੁਡਾਉਣਾ ਪਿਆ’

image
image

ਕਿਸਾਨੀ ਅੰਦੋਲਨ ਦੀ ਵਰ੍ਹੇਗੰਢ ’ਤੇ ਮੋਰਚੇ ’ਚ ਉਮੜਿਆ ਕਿਸਾਨਾਂ ਦਾ ਹੜ੍ਹ  

ਨਵੀਂ ਦਿੱਲੀ, 26 ਨਵੰਬਰ : ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਕਿਸਾਨੀ ਅੰਦੋਲਨ ਨੂੰ ਸਾਲ ਪੂਰਾ ਹੋਣ ’ਤੇ ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਵੱਖ-ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਧਰਨੇ ’ਤੇ ਪਹੁੰਚੇ। ਸਪੋਕਸਮੈਨ ਦੀ ਟੀਮ ਨੇ ਵੀ ਦਿੱਲੀ ਬਾਰਡਰਾਂ ’ਤੇ ਪਹੁੰਚ ਕੇ ਗਰਾਊਂਡ ਰਿਪੋਰਟਿੰਗ ਕੀਤੀ। ਤੇਜਵੀਰ ਸਿੰਘ ’ਤੇ ਉਹਨਾਂ ਦੀ ਟੀਮ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕੀਤੀ। ਦੱਸ ਦੇਈਏ  ਕਿ ਤੇਜਵੀਰ ਸਿੰਘ ਉਹੀ ਹਨ ਜਿਨ੍ਹਾਂ ਨੇ ਕਿਸਾਨੀ ਅੰਦੋਲਨ ’ਤੇ ਠਿਕਰੀ ਪੈਰਾ ਦਿਤਾ। ਰਾਤਾਂ ਨੂੰ ਜਾਗ-ਜਾਗ ਪੇਰੇਦਾਰੀ ਕੀਤੀ ਕਿ ਕੋਈ ਗ਼ਲਤ ਕੰਮ ਨਾਲ ਹੋ ਜਾਵੇ। 
ਗੱਲਬਾਤ ਕਰਦਿਆਂ ਤੇਜਵੀਰ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਵਿਚ ਉਹੀ ਜੋਸ਼ ਹੈ, ਏਕਾ ਹੈ, ਪਿਆਰ ਹੈ ਤੇ ਲੋਕਾਂ ਦੇ ਭਾਈਚਾਰੇ ਨੇ ਕਿਸਾਨਾਂ ਨੂੰ ਜਿੱਤ ਦਵਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਮੈਦਾਨ ਜਿੱਤ ਲਿਆ ਹੈ ਤੇ ਕਿਲ੍ਹਾ ਹਜੇ ਬਾਕੀ ਹੈ ਤੇ ਕਿਲ੍ਹਾ ਵੀ ਜਿੱਤ ਲਵਾਂਗੇ। ਤੇਜਵੀਰ ਸਿੰਘ ਨੇ ਕਿਹਾ ਕਿ ਹੁਣ ਬੱਚੇ ਬੱਚੇ ਨੂੰ ਅੰਦੋਲਨ ਬਾਰੇ ਪਤਾ ਹੈ ਤੇ ਇਹ ਵੀ ਪਤਾ ਹੈ  ਕਿ ਮੈਂ ਅੰਦੋਲਨ ਵਿਚ ਜਾ ਕੇ ਕਿਹੜੀ ਡਿਊਟੀ ਨਿਭਾਉਣੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਨਹੀਂ ਇਨਸਾਨਾਂ ਦਾ ਅੰਦੋਲਨ ਹੈ। ਜਦੋਂ ਤਕ ਹੈਗੇ ਹਾਂ ਉਦੋਂ ਤਕ ਕਿਸਾਨਾਂ ਨਾਲ ਖੜ੍ਹੇ ਹਾਂ। ਕਿਸਾਨਾਂ ਤੇ ਸਰਕਾਰ ਨੇ ਬਹੁਤ ਜੁਲਮ ਕੀਤੇ ਚਾਹੇ ਉਹ ਲਖੀਮਪੁਰ ਦੀ ਘਟਨਾ ਹੋਵੇ ਚਾਹੇ ਕਰਨਾਲ ਟੋਲ ਪਲਾਜ਼ਾ ’ਤੇ ਕਿਸਾਨਾਂ ਤੇ ਲਾਠੀਚਾਰਜ ਦੀ ਗੱਲ ਹੋਵੇ। 700 ਦੇ ਕਰੀਬ ਦਿੱਲੀ ਧਰਨੇ ਤੇ ਸੰਘਰਸ਼ ਕਰਦੇ ਸ਼ਹੀਦ ਹੋ ਗਏ ਪਰ ਸਾਡੇ ਨੌਜਵਾਨ ਸ਼ਾਂਤਮਈ ਢੰਗ ਨਾਲ ਅਪਣਾ ਪ੍ਰਦਰਸ਼ਨ ਕਰਦੇ ਰਹੇ।  ਗੁਰੂ ਨਾਨਕ ਦੇਵ ਜੀ ਨੇ ਇਸ ਅੰਦੋਲਨ ਨੂੰ ਅਪਣੀ ਸੇਧ ਦਿਤੀ।  ਅੰਦੋਲਨ ਵਿਚ ਲੰਗਰ ਪ੍ਰਥਾ ਚੱਲ ਰਹੀ ਹੈ। ਹਰ ਘਰ ਵਿਚ ਅਰਦਾਸ ਹੁੰਦੀ ਸੀ ਕਿ ਕਿਸਾਨਾਂ ਦੀ ਜਿੱਤ ਹੋ ਜਾਵੇ। ਅੱਜ ਬਾਬੇ ਨਾਨਕ ਨੇ ਅੰਦੋਲਨ ਨੂੰ ਜਤਾਇਆ ਹੈ। 
ਮੋਦੀ ਭਗਤਾਂ ਨੇ ਅਤਿਵਾਦੀ ਕਿਹਾ, ਬੇਪਰਵਾਦੀ ਕਿਹਾ ਪਰ ਕਿਸਾਨ ਇਕਜੁਟ ਰਹੇ। ਉਨ੍ਹਾਂ ਨੇ ਅਪਣਾ ਹੌਸਲਾ ਡੋਲਣ ਨਹੀਂ ਦਿਤਾ ਤੇ ਜਿੱਤ ਪ੍ਰਾਪਤ ਕੀਤੀ। ਅੱਜ ਇਸ ਗੱਲ ਦੀ ਖ਼ੁਸ਼ੀ ਹੈ। ਗੱਲਬਾਤ ਕਰਦਿਆਂ ਕਿਸਾਨ ਨੇ ਕਿਹਾ ਪਹਿਲਾ ਦਿੱਲੀ ਦੱਬੀ ਸੀ ਤੇ ਹੁਣ ਦਿੱਲੀ ਜਿੱਤੀ ਹੈ। ਕਿਸਾਨਾਂ ਨੇ ਰੋਜ਼ਾਨਾ ਸਪੋਕਸਮੈਨ ਦਾ ਵੀ ਦਿਲੋਂ ਧਨਵਾਦ ਕੀਤਾ ਤੇ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਨੇ ਨਿਰਪੱਖ ਪੱਤਰਕਾਰੀ ਕੀਤੀ। ਕਿਸਾਨਾਂ ਦੀਆਂ ਸੱਚੀਆਂ ਖਬਰਾਂ ਵਿਖਾਈਆਂ ਜੋ ਕਿ ਗੋਦੀ ਮੀਡੀਆ ਦੇ ਮੂੰਹ ਤੇ ਕਰਾਰੀ ਚਪੇੜ ਹੈ।     (ਏਜੰਸੀ)
 

ਏਜੰਸੀ

Advertisement

 

Advertisement

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement