
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚੋਂ 10 ਮੋਬਾਈਲ ਫੋਨ, ਸਿਮ ਕਾਰਡ, ਡਾਟਾ ਕੇਬਲ, ਚਾਰਜਰ, ਬੈਟਰੀ ਅਤੇ ਹੈੱਡ ਫ਼ੋਨ ਬਰਾਮਦ
ਗੋਇੰਦਵਾਲ ਸਾਹਿਬ (ਰਵੀ ਖਹਿਰਾ): ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਮੁੜ ਸੁਰਖ਼ੀਆਂ ਵਿੱਚ ਆਈ ਹੈ। ਜੇਲ੍ਹ ਵਿਚੋਂ ਮੁੜ ਮੋਬਾਈਲ ਫੋਨ ਅਤੇ ਸਿਮ ਕਾਰਡ,ਚਾਰਜਰ ਅਤੇ ਹੈਡ ਫੋਨ ਬਰਾਮਦ ਹੋਏ ਹਨ।
ਜੇਲ੍ਹ ਸਟਾਫ ਨੂੰ ਤਲਾਸ਼ੀ ਦੌਰਾਨ ਬੈਰਕ ਨੰਬਰ 2 ਦੇ ਵਿੱਚੋਂ 10 ਮੋਬਾਈਲ ਫੋਨ ਸਿੱਮ ਕਾਰਡ ਅਤੇ ਤਿੰਨ ਚਾਰਜਰ, 9ਡਾਟਾ ਕੇਬਲ, ਅਤੇ ਇੱਕ ਹੈੱਡ ਫੋਨ ਅਤੇ ਬੈਟਰੀ ਬਰਾਮਦ ਹੋਏ ਹਨ। ਬਰਾਮਦ ਹੋਇਆ ਸਮਾਨ ਲਵਾਰਿਸ ਹਾਲਤ ਵਿੱਚ ਮਿਲਿਆ ਹੈ। ਥਾਣਾ ਗੋਇੰਦਵਾਲ ਸਾਹਿਬ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।