
ਦਰਅਸਲ, ਪੱਤਰਕਾਰਾਂ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ 'ਚ ਇਲੈਕਟ੍ਰੌਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਬੀਤੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਹੋਈ ਤਕਰਾਰ ਲਈ ਸਬੰਧਤ ਪੱਤਰਕਾਰ ਤੋਂ ਮਾਫ਼ੀ ਮੰਗੀ।
Photoਉਨ੍ਹਾਂ ਕਿਹਾ ਕਿ ਉਹ ਪੱਤਰਕਾਰਾਂ ਦੀ ਇੱਜ਼ਤ ਕਰਦੇ ਹਨ। ਚੰਡੀਗੜ੍ਹ 'ਚ ਮੰਗਲਵਾਰ ਦੀ ਪ੍ਰੈੱਸ ਕਾਨਫਰੰਸ 'ਚ ਹੋਏ ਹੰਗਾਮੇ ਲਈ ਉਹ ਸ਼ਰਮਿੰਦਾ ਹਨ ਤੇ ਅੱਗੇ ਤੋਂ ਖ਼ਾਸ ਧਿਆਨ ਰੱਖਣਗੇ ਕਿ ਅਜਿਹਾ ਨਾ ਹੋਵੇ।
Bhagwant Mannਜ਼ਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਦੌਰਾਨ ਜਿਉਂ ਹੀ ਪੱਤਰਕਾਰਾਂ ਨੇ ਪਾਰਟੀ ਦੇ ਵਿਰੋਧੀ ਧਿਰ ਵਜੋਂ ਪ੍ਰਦਰਸ਼ਨ 'ਤੇ ਸਵਾਲ ਉਠਾਇਆ ਤਾਂ ਭਗਵੰਤ ਮਾਨ ਆਪਾ ਖੋ ਬੈਠੇ ਤੇ ਉਨ੍ਹਾਂ ਨਾਲ ਭਿੜ ਗਏ ਸਨ। ਇਸ ਦੌਰਾਨ ਮਾਨ ਤੇ ਪੱਤਰਕਾਰਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ 'ਚ ਰੋਸ ਸੀ।
Bhagwant maanਦਰਅਸਲ, ਪੱਤਰਕਾਰਾਂ ਨੇ ਮਾਨ ਨੂੰ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਸਵਾਲ ਕੀਤਾ ਸੀ। ਇਸ ਤੋਂ ਬਾਅਦ ਮਾਨ ਭੜਕ ਗਏ ਤੇ ਇਕ ਪੱਤਰਕਾਰ ਨੂੰ ਖੜ੍ਹੇ ਹੋ ਕੇ ਆਖ ਦਿੱਤਾ ਕਿ ਸਾਰੇ ਸਵਾਲਾਂ ਦਾ ਠੇਕਾ ਤੂੰ ਹੀ ਲੈ ਲਿਆ ਹੈ।
Bhagwant Mannਕੋਈ ਹੋਰ ਸਵਾਲ ਨਹੀਂ ਕਰ ਸਕਦੇ। ਮੈਂ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ। ਇਸ ਤੋਂ ਪਹਿਲਾਂ ਮਾਨ ਵੱਖਰੇ ਹੀ ਅੰਦਾਜ ਵਿਚ ਨਜ਼ਰ ਆਏ ਤੇ ਕੈਪਟਨ ਸਰਕਾਰ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਨੂੰ ਖੂਬ ਰਗੜੇ ਲਾਏ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।