
ਹਰਿਆਣਾ ਤੇ ਪੰਜਾਬ ’ਚ ਕੜਾਕੇ ਦੀ ਠੰਢ
ਹਿਸਾਰ ’ਚ ਪਾਰਾ 2.2 ਡਿਗਰੀ ਸੈਲਸੀਅਸ ਤਕ ਡਿਗਿਆ
ਚੰਡੀਗੜ੍ਹ, 26 ਦਸੰਬਰ : ਹਰਿਆਣਾ ਅਤੇ ਪੰਜਾਬ ਵਿਚ ਵੀ ਸਨਿਚਰਵਾਰ ਨੂੰ ਵੀ ਕੜਾਕੇ ਦੀ ਠੰਢ ਰਹੀ ਅਤੇ ਹਿਸਾਰ ਵਿਚ ਸਭ ਤੋਂ ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਥੇ ਦਸਿਆ ਕਿ ਹਿਸਾਰ ਹਰਿਆਣਾ ਦਾ ਸਭ ਤੋਂ ਠੰਢਾ ਸਥਾਨ ਰਿਹਾ ਜਦਕਿ ਨਾਰਨੌਲ ਵਿਚ ਪਾਰਾ ਤਿੰਨ ਡਿਗਰੀ ਸੈਲਸੀਅਸ ਤਕ ਡਿੱਗ ਗਿਆ। ਉਨ੍ਹਾਂ ਦਸਿਆ ਕਿ ਸੂਬੇ ਦੇ ਹੋਰ ਥਾਵਾਂ ’ਤੇ ਗੱਲ ਕਰੋ ਤਾਂ ਕਰਨਾਲ, ਸਿਰਸਾ, ਰੋਹਤਕ, ਅੰਬਾਲਾ ਅਤੇ ਭਿਵਾਨੀ ਵਿਚ ਘੱਟੋ-ਘੱਟ ਤਾਪਮਾਨ ¬ਕ੍ਰਮਵਾਰ 4 ਡਿਗਰੀ ਸੈਲਸੀਅਸ, 4.1 ਡਿਗਰੀ ਸੈਲਸੀਅਸ, 4 ਡਿਗਰੀ ਸੈਲਸੀਅਸ, 5.3 ਡਿਗਰੀ ਸੈਲਸੀਅਸ ਅਤੇ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਘੱਟੋ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਹਾ। ਪੰਜਾਬ ਵਿਚ ਆਦਮਪੁਰ ਸਭ ਤੋਂ ਠੰਢਾ ਸਥਾਨ ਰਿਹਾ ਜਿਥੇ ਘੱਟੋ ਘੱਟ ਤਾਪਮਾਨ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਠਾਨਕੋਟ, ਹਲਵਾਰਾ ਅਤੇ ਬਠਿੰਡਾ ਵਿਚ ਵੀ ਭਾਰੀ ਸਰਦੀ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹਾਂ ਥਾਵਾਂ ਤੇ ਘੱਟੋ-ਘੱਟ ਤਾਪਮਾਨ ¬ਕ੍ਰਮਵਾਰ 3.5 ਡਿਗਰੀ ਸੈਲਸੀਅਸ, 3.7 ਡਿਗਰੀ ਸੈਲਸੀਅਸ ਅਤੇ 3.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਦਸਿਆ ਕਿ ਅੰਮਿ੍ਰਤਸਰ, ਲੁਧਿਆਣਾ ਅਤੇ ਪਟਿਆਲਾ ਵੀ ਭਾਰੀ ਠੰਢ ਦੀ ਲਪੇਟ ਵਿਚ ਹਨ ਅਤੇ ਘੱਟੋ-ਘੱਟ ਤਾਪਮਾਨ ¬ਕ੍ਰਮਵਾਰ 4.2 ਡਿਗਰੀ ਸੈਲਸੀਅਸ, 4.4 ਡਿਗਰੀ ਅਤੇ 4.8 ਡਿਗਰੀ ਸੈਲਸੀਅਸ ਰਿਹਾ। (ਪੀਟੀਆਈ)