ਪਹਿਲਾਂ ਕਿਸਾਨੀ ਲਈ ਕੈਨੇਡਾ ਦੀ ਕੁਰਬਾਨੀ ਦਿਤੀ ਤੇ ਹੁਣ 22 ਸਾਲਾਂ ਦੀ ਉਮਰ ’ਚ, ਕਿਸਾਨੀ ਸੰਘਰਸ਼ ਲਈ ਹ
Published : Dec 27, 2020, 1:03 am IST
Updated : Dec 27, 2020, 1:03 am IST
SHARE ARTICLE
image
image

ਪਹਿਲਾਂ ਕਿਸਾਨੀ ਲਈ ਕੈਨੇਡਾ ਦੀ ਕੁਰਬਾਨੀ ਦਿਤੀ ਤੇ ਹੁਣ 22 ਸਾਲਾਂ ਦੀ ਉਮਰ ’ਚ, ਕਿਸਾਨੀ ਸੰਘਰਸ਼ ਲਈ ਹੋ ਗਿਆ ਕੁਰਬਾਨ

ਕਿਸਾਨੀ ਰਗਾਂ ’ਚ ਦੌੜਦਾ ਉਹ ਇਸ਼ਕ ਹੈ ਜਿਸ ਨਾਲੋਂ ਵਿਛੋੜਾ ਮੁਮਕਿਨ ਨਹੀਂ

ਨਵੀਂ ਦਿੱਲੀ, 26 ਦਸੰਬਰ (ਲੰਕੇਸ਼ ਤ੍ਰਿਖਾ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ  ਬਹੁਤ ਸਾਰੇ ਕਿਸਾਨਾਂ ਨੇ ਅਪਣੀ ਜਾਨ ਕੁਰਬਾਨ ਕਰ ਦਿਤੀ। 
   ਅਜਿਹਾ ਹੀ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ 22 ਸਾਲਾ ਜਤਿੰਦਰ ਅਪਣੀ ਦਲੇਰੀ, ਅਪਣਾ ਹੌਂਸਲਾ  ਤੇ ਅਪਣੀ ਜ਼ਿੰਦਾ ਦਿੱਲੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਇਸ ਕਿਸਾਨੀ ਸੰਘਰਸ਼ ਲਈ ਕੁਰਬਾਨ ਹੋ ਗਿਆ। ਜੱਗ ਲਈ ਤਾਂ ਜਤਿੰਦਰ ਸ਼ਹੀਦ ਹੈ ਪਰ ਉਸ ਮਾਂ  ਕੋਲੋਂ ਪੁੱਛ ਕੇ ਦੇਖੋ ਜਿਸ ਮਾਂ     rਬਾਕੀ ਸਫ਼ਾ 13 ’ਤੇ 
ਦੀ ਦੁਨੀਆ ਉਸਦੀ ਔਲਾਦ ਵਿਚ ਵਸਦੀ ਹੈ। ਇਹ ਕਿਸਾਨੀ ਸੰਘਰਸ਼ ਤੇ ਉਸਦੀ ਦਾਸਤਾਨ ਦੇ ਵਿਚੋਂ ਇਕ ਚੀਖ ਸੁਣਾਈ ਦਿੰਦੀ ਹੈ। 
   ਜਤਿੰਦਰ ਦੇ ਘਰ ਦੀ ਖਾਮੋਸ਼ ਫ਼ਿਜ਼ਾ, ਕੰਧਾਂ ਵਿਚਲੀ ਕੱਲੀ-ਕੱਲੀ ਇੱਟ, ਤੇ ਘਰ ਅੰਦਰ ਪਸਰਿਆ ਮਾਤਮ ਜਤਿੰਦਰ ਦੇ ਵਕਤ ਤੋਂ ਪਹਿਲਾਂ ਤੁਰ ਜਾਣ ਦੇ ਦਰਦ ਨੂੰ ਇਤਿਹਾਸ ਦੇ ਵਿਚ ਦਰਜ ਕਰਵਾਉਂਦਾ ਹੈ। ਜਤਿੰਦਰ ਦੀ ਜ਼ਿੰਦਗੀ 2 ਮਹੀਨੇ ਪਹਿਲਾਂ ਬਿਲਕੁਲ ਬਦਲ ਚੁੱਕੀ ਸੀ ਕਿਉਂਕਿ ਜਤਿੰਦਰ ਦੀ ਜ਼ਿੰਦਗੀ ਦੇ ਵਿਚ ਦਸਤਕ ਦਿਤੀ ਸੀ ਜਤਿੰਦਰ ਦੀ ਹਮਸਫ਼ਰ ਗੁਰਵਿੰਦਰ ਕੌਰ ਨੇ। 
   ਸਪੋਕਸਮੈਨ ਦੇ ਪੱਤਰਕਾਰ ਨੇ ਜਤਿੰਦਰ ਦੀ ਮਾਂ ਨਾਲ ਗੱਲਬਾਤ ਕੀਤੀ ਗਈ। ਗੱਲਬਾਤ ਦੌਰਾਨ ਜਤਿੰਦਰ ਦੀ ਮਾਂ ਨੇ ਦਸਿਆ ਕਿ ਜਤਿੰਦਰ  ਅਕਸਰ ਕਹਿੰਦਾ ਹੁੰਦਾ ਸੀ  ਮੰਮੀ ਜੇ ਤੂੰ ਮਰ ਗਈ ਤਾਂ ਮੈਂ ਤੇਰੇ ਨਾਲ ਮਰੂੰਗਾ ਮੈਂ ਵੀ ਪੁੱਛ ਲੈਂਦੀ ਕੇ ਤੂੰ ਕੀ ਕਰੇਗਾ ਤਾਂ ਕਹਿ ਦਿੰਦਾ ਕੇ ਮੈਂ ਸਪਰੇ ਪੀ ਕੇ ਮਰ ਜਾਵਾਂਗਾ! ਪਰ ਵਕਤ ਦੀ ਖੇਡ ਕੌਣ ਸਮਝ ਪਾਇਆ ਖੁਸ਼ਕਿਸਮਤ ਸੀ ਜਤਿੰਦਰ ਜੋ ਜਿਉਂਦੇ ਜੀ ਆਪਣੀ ਮਾਂ ਤੋਂ ਵਿਛੋੜੇ ਦਾ ਦੁੱਖ ਉਸਦੇ ਲੇਖਾਂ ’ਚ ਨਹੀਂ ਸੀ ਲਿਖਿਆ ਪਰ ਰੱਬ ਕਿਸ ਤਰ੍ਹਾਂ ਇਹਨਾਂ ਬੇ-ਰਹਿਮ ਹੋ ਸਕਦਾ ਹੈ ਕਿ ਮਾਂ ਦੇ ਕੋਲੋਂ ਉਸਦਾ ਪੁੱਤਰ ਖੋਹ ਲਿਆ। ਜਤਿੰਦਰ ਦੀਆਂ ਨਿਸ਼ਾਨੀਆਂ ਦੇ ਸਹਾਰੇ ਜਤਿੰਦਰ ਦੇ ਮਾਤਾ ਜੀ ਰਾਹਤ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਜਤਿੰਦਰ ਦੀ ਸ਼ਰਟ ਜਿਸ ਵਿਚ ਮਾਂ ਨੇ ਗੰਢ ਬੰਨ ਕੇ ਜਤਿੰਦਰ ਦੀ ਸਿਵਿਆ ਦੀ ਰਾਖ ਨੂੰ ਰੱਖਿਆ ਹੈ। ਜਤਿੰਦਰ ਦੇ ਬੂਟਾਂ ਦਾ ਜੋੜਾ ਮਾਂ ਨੇ ਛਾਤੀ ਦੇ ਨਾਲ ਲਾ ਕੇ ਰੱਖਿਆ ਹੋਇਆ  ਹੈ ਜੋ ਉਸਨੇ ਜਾਂਦੇ ਹੋਏ ਪਾਇਆ ਸੀ। ਜਤਿੰਦਰ  ਦੇ ਮਾਤਾ ਨੇ ਦਸਿਆ ਕਿ ਜਤਿੰਦਰ  ਬਹੁਤ ਸਾਊ ਸੀ ਜੋ ਚੀਜ਼ ਮੰਗਦਾ ਸੀ ਉਹ ਹੀ ਹਾਜ਼ਰ ਹੋ ਜਾਂਦੀ ਸੀ। ਕੋਈ ਨਸ਼ਾ ਨਹੀਂ ਸੀ ਕਰਦਾ। ਜਤਿੰਦਰ  ਦੇ ਮਾਮਾ ਜੀ ਨੇ ਦਸਿਆ ਕਿ ਐਂਮਬੂਲੈਂਸ ਵਿਚ ਹਸਪਤਾਲ ਜਾ ਰਹੇ ਜਤਿੰਦਰ ਨੇ ਮੈਨੂੰ ਕਿਹਾ ਸੀ ਕਿ ਮਾਮਾ ਤੂੰ ਜਾਣਾ ਨਹੀਂ ਤੂੰ ਇਥੇ ਹੀ ਰਹੀ ਮੇਰੀ ਸੱਟ ਥੋੜੀ ਜਿਹੀ ਹੈ ਮੈਂ ਠੀਕ ਹੋ ਜਾਣਾ ਹੈ ਫੇਰ ਅਸੀਂ ਦਿੱਲੀ ਚਲਾਂਗੇ।
  ਜਤਿੰਦਰ ਦੇ ਦੋਸਤ ਨੇ ਦਸਿਆ ਕਿ ਜਤਿੰਦਰ ਇਕ ਖ਼ੁਸ਼ਨੁਮਾ ਜ਼ਿੰਦਗੀ ਜਿਉਣ ਵਾਲਾ ਇਕ ਜ਼ਿੰਦਾ ਦਿਲ ਨੌਜਵਾਨ ਸੀ ਜੋ ਮਜ਼ਾਕ ਤੇ ਮਖੌਲ ਦੇ ਨਾਲ ਲੋਕਾਂ ਦਾ ਦਿਲ ਲਗਾ ਕੇ ਰੱਖਦਾ ਸੀ। ਜੋ ਅਕਸਰ ਕਹਿੰਦਾ ਰਹਿੰਦਾ ਸੀ ਕਿ ਜੇ ਮੈਂ ਘਰ ਵਾਪਿਸ ਨਾ ਮੁੜਿਆ ਤਾਂ ਮੇਰਾ ਟ੍ਰੈਕਟਰ ਨਾ ਵੇਚਣਾ। ਮਜ਼ਾਕ ਵਿਚ ਜਤਿੰਦਰ ਦੇ ਮੂੰਹੋ ਨਿਕਲੇ ਇਹ ਬੋਲ ਕਿਸੇ ਨੂੰ ਨਹੀਂ ਪਤਾ ਸੀ ਕੇ ਸੱਚ ਸਾਬਤ ਹੋਣਗੇ। ਜਿਸ ਟ੍ਰੈਕਟਰ ਨਾਲ ਜਤਿੰਦਰ ਦਾ ਇਨਾ ਗੂੜਾ ਪਿਆਰ ਸੀ ਉਹੀ ਟ੍ਰੈਕਟਰ ਜਤਿੰਦਰ ਲਈ ਮੌਤ ਬਣ ਕੇ ਆਇਆ। 
   ਜਤਿੰਦਰ ਦੇ ਪਿਤਾ ਸੁਖਪਾਲ ਸਿੰਘ ਨੇ ਅਪਣਾ ਮੁੰਡਾ ਤਾਂ ਗਵਾ ਲਿਆ ਪਰ ਹਿੰਮਤ ਤੇ ਹੌਂਸਲਾ ਬਰਕਰਾਰ ਹੈ। ਜਤਿੰਦਰ ਦੀ ਮੌਤ ਨੇ ਪਿਤਾ ਨੂੰ ਝੰਜੋੜਿਆ ਤਾਂ ਜ਼ਰੂਰ ਹੋਵੇਗਾ ਪਰ ਤੋੜਿਆ ਨਹੀਂ। ਜਤਿੰਦਰ ਦੇ ਪਿਤਾ ਨੇ ਗੱਲਬਾਤ ਦੌਰਾਨ ਦਸਿਆ ਕਿ ਮੌਤ ਤਾਂ ਹੋਣੀ ਸੀ ਪਰ ਜਤਿੰਦਰ ਦੀ ਮੌਤ ਕਿਸਾਨੀ ਸੰਘਰਸ਼ ਵਿਚ ਹੋਈ ਹੈ ਉਨ੍ਹਾਂ ਕਿਹਾ ਕਿ ਅਸੀਂ ਧਰਨੇ ’ਤੇ ਤਾਂ ਹੁਣ ਵੀ ਜਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ। 
   ਇਨਕਲਾਬ ਦਾ ਜੋਸ਼ ਕਿਥੇ ਲਹੂ ਠੰਢਾ ਪੈਣ ਦਿੰਦਾ ਹੈ। ਜਤਿੰਦਰ ਜਿਸਨੂੰ ਵੀ ਦੇਖਦਾ ਉਸਨੂੰ ਕਹਿ ਦਿੰਦਾ ਕੇ ਚਲੋ ਦਿੱਲੀ ਚਲੀਏ। ਇਹ ਜਜ਼ਬਾ ਹੀ ਤਾਂ ਸੀ ਜਿਸਨੇ ਜਤਿੰਦਰ ਨੂੰ ਘਰ ਨਹੀਂ ਬੈਠਣ ਦਿਤਾ। ਕਿਸਾਨੀ ਰਗਾਂ ’ਚ ਦੌੜਦਾ ਉਹ ਇਸ਼ਕ ਹੈ ਜਿਸ ਨਾਲ ਵਿਛੋੜਾ ਮੁਮਕਿਨ ਨਹੀਂ, ਜਤਿੰਦਰ ਦੇ ਕੋਲ ਇਕ ਹੋਰ ਰਸਤਾ ਮੌਜੂਦ ਸੀ ਉਹ ਰਸਤਾ ਕੈਨੇਡਾ ਲੈ ਕੇ ਜਾਂਦਾ ਹੈ ਜਿਥੇ ਜਤਿੰਦਰ ਦਾ ਭਰਾ ਇੰਦਰ ਰੋਜ਼ੀ ਰੋਟੀ ਲਈ ਕੰਮ ਕਰਦਾ ਹੈ ਪਰ ਜਤਿੰਦਰ ਵਲੋਂ ਸਾਫ਼ ਇਨਕਾਰ ਸੀ ਕੇ ਉਹ ਕੈਨੇਡਾ ਨਹੀਂ ਜਾਵੇਗਾ ਕਿਉਂਕਿ ਕਿਸਾਨੀ ਤੋਂ ਬਿਨਾਂ ਜਤਿੰਦਰ ਖੁਦ ਨੂੰ ਅਧੂਰਾ ਸਮਝਦਾ ਸੀ। ਕੋਈ ਸ਼ਖਸ ਜਦੋਂ ਇਸ ਜਹਾਨ  ਨੂੰ ਅਲਵਿਦਾ ਕਹਿੰਦਾ ਹੈ ਤਾਂ ਪਿੱਛੇ ਇਕ ਜਹਾਨ ਛੱਡ ਜਾਂਦਾ ਹੈ ਜੋ ਜਹਾਨ ਉਸ ਸ਼ਖਸ ਦੀ ਗ਼ੈਰ ਮੌਜੂਦਗੀ ਦੇ ਵਿਚ ਅਧੂਰਾ ਹੁੰਦਾ ਹੈ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement