
''ਅੰਦੋਲਨ ਵਿਚ ਨਿਰੋਲ ਕਿਸਾਨ,ਮਜ਼ਦੂਰ ਹਨ''
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।
Charanjit Singh Surkhab and Ravinder Singh
ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਦਿੱਲੀ ਹੀਲ ਚੇਅਰ ਤੇ ਆਏ ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਉਹ 25 ਤਾਰੀਕ ਦੇ ਇਥੇ ਆਏ ਹੋਏ ਹਨ।
Charanjit Singh Surkhab and Ravinder Singh
ਉਹਨਾਂ ਕਿਹਾ ਕਿ ਉਹਨਾਂ ਨੂੰ ਇਥੇ ਆ ਕੇ ਬਹੁਤ ਖੁਸ਼ੀ ਹੋਈ ਹੈ, ਨੌਜਵਾਨਾਂ ਵਿਚ ਏਕਤਾ ਵੇਖਣ ਨੂੰ ਮਿਲੀ ਹੈ ਜੋ ਪਹਿਲਾਂ ਵੱਖੋ-ਵੱਖਰੇ ਸਨ ਉਹ ਲੋਕ ਹੁਣ ਇਕੱਠੇ ਹੋ ਗਏ। ਲੋਕਾਂ ਵਿਚ ਬਹੁਤ ਏਕਤਾ ਬਹੁਤ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਦੇ ਹੱਕਾਂ ਲਈ ਨਹੀਂ ਆਏ ਸਗੋਂ ਆਪਣੇ ਹੱਕਾਂ ਲਈ ਆਏ ਹਾਂ।
Charanjit Singh Surkhab and Rulda Singh
ਉਥੇ ਦੂਜੇ ਪਾਸੇ ਵਾਕਰ ਤੇ ਆਏ ਰੁਲਦਾ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ 5 ਦਿਨ ਹੋ ਗਏ ਆਇਆ ਨੂੰ ਉਹਨਾਂ ਕਿਹਾ ਕਿ ਉਹ ਇਕੱਲੇ ਜਰੂਰ ਆਏ ਹਨ ਪਰ ਹੌਸਲਾ ਨਾਲ ਲੈ ਕੇ ਆਏ ਹਨ,ਉਹ ਚਾਹ ਦਾ ਕੰਮ ਕਰਦੇ ਹਨ, ਤੇ ਹੁਣ ਕੰਮ ਦੀ ਪਰਵਾਹ ਨਹੀਂ ਕਰਦੇ।
Charanjit Singh Surkhab and Rulda Singh
ਉਹਨਾਂ ਕਿਹਾ ਕਿ ਮੈਂ ਘਰ ਦਾ ਮੋਢੀ ਹਾਂ ਘਰ ਵਿਚ ਘਰੇਲੂ ਮਸਲਾ ਚੱਲ ਰਿਹਾ ਹੈ ਮੈਨੂੰ ਫੋਨ ਵੀ ਆਉਂਦੇ ਹਨ ਕਿ ਵਾਪਸ ਆ ਜਾਓ ਪਰ ਮੈਂ ਸਾਫ ਮਨਾ ਕਰ ਦਿੱਤਾ। ਉਹਨਾਂ ਕਿਹਾ ਕਿ ਘਰ ਦਾ ਮਸਲਾ ਤਾਂ ਹੋ ਜਾਵੇਗਾ ਹੱਲ, ਪਹਿਲਾਂ ਮੋਦੀ ਦਾ ਤਾਂ ਨਬੇੜ ਲਈਏ।
Charanjit Singh Surkhab and Farmer
ਕਿਸਾਨ ਨੇ ਕਿਹਾ ਕਿ ਇਸ ਵਿਚ ਨਿਰੋਲ ਕਿਸਾਨ, ਨਿਰੋਲ ਮਜ਼ਦੂਰ ਹਨ। ਉਹਨਾਂ ਕਿਹਾ ਕਿ ਹਜੇ ਤੱਕ ਕਿਸੇ ਵੀ ਪਾਰਟੀ ਦੇ ਲੀਡਰ ਨੂੰ ਸਟੇਜ ਤੇ ਬੋਲਣ ਦੀ ਆਗਿਆ ਨਹੀਂ ਦਿੱਤੀ ਗਈ। ਨੌਜਵਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਡੇ ਦਾਦਿਆਂ ਨੇ 47 ਵੇਖੀ, ਪਿਉ ਨੇ 84 ਵੇਖੀ, ਸਾਡੇ ਹਿੱਸੇ 2020 ਆਈ ਪਰ ਅਸੀਂ 2020 ਵੇਖਣੀ ਨਹੀਂ ਵਿਖਾਉਣੀ ਹੈ ਹਰ ਵਾਰ ਅਸੀਂ ਕਿਉਂ ਵੇਖੀਏ।