ਧਮਾਕੇ ਤੋਂ ਪਹਿਲਾਂ ਹੋਟਲ 'ਚ ਰੁਕਿਆ ਸੀ ਮੁਲਜ਼ਮ ਗਗਨਦੀਪ, ਹੋਟਲ 'ਚ ਬੰਬ ਅਸੈਂਬਲ ਕੀਤੇ ਜਾਣ ਦਾ ਖ਼ਦਸ਼ਾ
Published : Dec 27, 2021, 12:53 pm IST
Updated : Dec 27, 2021, 12:53 pm IST
SHARE ARTICLE
gagandeep Singh
gagandeep Singh

ਮਹਿਲਾ ਸਾਥੀ ਦੇ ਨਾਲ ਕਰੀਬ 3-4 ਘੰਟੇ ਹੋਟਲ 'ਚ ਰੁਕਿਆ ਸੀ ਮੁਲਜ਼ਮ

ਖੰਨਾ : ਲੁਧਿਆਣਾ ਬੰਬ ਧਮਾਕੇ ਨਾਲ ਜੁੜੀ ਇਕ ਹੋਰ ਅਪਡੇਟ ਸਾਹਮਣਏ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਧਮਾਕੇ ਤੋਂ 48 ਘੰਟੇ ਪਹਿਲਾਂ ਦੋਸ਼ੀ ਗਗਨਦੀਪ ਆਪਣੀ ਮਹਿਲਾ ਕਾਂਸਟੇਬਲ ਦੋਸਤ ਨਾਲ ਖੰਨਾ ਦੇ ਇਕ ਹੋਟਲ 'ਚ ਰੁਕਿਆ ਸੀ। ਉਨ੍ਹਾਂ ਕੋਲ ਇਕ ਬੈਗ ਵੀ ਦੇਖਿਆ ਗਿਆ ਸੀ ਜਿਸ ਵਿਚ ਬੰਬ ਸਮੱਗਰੀ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਿਰਫ 24 ਘੰਟੇ ਲਈ ਹੋਟਲ ਦਾ ਕਮਰਾ ਬੁੱਕ ਕਰਵਾਇਆ ਸੀ, ਜਦੋਂ ਕਿ ਉਹ ਸਿਰਫ 3 ਤੋਂ 4 ਘੰਟੇ ਹੀ ਕਮਰੇ 'ਚ ਰੁਕੇ ਸਨ।

ਜਾਂਚ ਟੀਮਾਂ ਵੱਲੋਂ ਇਸ ਹੋਟਲ ਤੋਂ ਸੀ. ਸੀ. ਟੀ. ਵੀ. ਫੁਟੇਜ ਆਪਣੇ ਕਬਜ਼ੇ 'ਚ ਲਈ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਂਚ ਟੀਮਾਂ ਨੂੰ ਸ਼ੱਕ ਹੈ ਕਿ ਜੋ ਗਗਨਦੀਪ ਦੇ ਹੱਥ ਵਿਚ ਬੈਗ ਦੇਖਿਆ ਗਿਆ ਸੀ ਉਸ ਵਿਚ ਬੰਬ ਸਮੱਗਰੀ ਹੋਵੇਗੀ ਤੇ ਬੰਬ ਅਸੈਬਲ ਵੀ ਹੋਟਲ ਵਿਚ ਹੀ ਕੀਤਾ ਗਿਆ ਹੋਵੇਗਾ। ਇਸ ਸਾਰੇ ਮਾਮਲੇ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਰੋਜ਼ ਕੋਈ ਨਵਾਂ ਸੁਰਾਗ ਮਿਲ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement