ਕੇਂਦਰ ਨੇ ‘ਬੂਸਟਰ ਡੋਜ਼’ ਦਾ ਮੇਰਾ ਸੁਝਾਅ ਮੰਨਿਆ : ਰਾਹੁਲ ਗਾਂਧੀ
Published : Dec 27, 2021, 12:14 am IST
Updated : Dec 27, 2021, 12:14 am IST
SHARE ARTICLE
image
image

ਕੇਂਦਰ ਨੇ ‘ਬੂਸਟਰ ਡੋਜ਼’ ਦਾ ਮੇਰਾ ਸੁਝਾਅ ਮੰਨਿਆ : ਰਾਹੁਲ ਗਾਂਧੀ

ਨਵੀਂ ਦਿੱਲੀ, 26 ਦਸੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਬੂਸਟਰ ਡੋਜ਼ ਲਗਾਉਣ ਦੇ ਉਨ੍ਹਾਂ ਦੇ ਸੁਝਾਅ ਨੂੰ ਮੰਨ ਲਿਆ ਹੈ। ਰਾਹੁਲ ਨੇ ਨਾਲ ਹੀ ਕਿਹਾ ਕਿ ਟੀਕੇ ਦਾ ਕਵਚ ਅਤੇ ਬੁਸਟਰ ਡੋਜ਼ ਦੇਸ਼ ਦੇ ਹਰ ਨਾਗਰਿਕ ਨੂੰ ਮੁਹਈਆ ਕਰਵਾਇਆ ਜਾਣਾਂ ਚਾਹੀਦਾ ਹੈ। ਕਾਂਗਰਸ ਆਗੂ ਦਾ ਇਹ ਬਿਆਨ ਸਿਹਤ ਕਰਮੀਆਂ ਅਤੇ ਅਗਲੇ ਮੋਰਚੇ ਦੇ ਕਰਮੀਆਂ ਨੂੰ 10 ਜਨਵਰੀ ਤੋਂ ਬੂਸਟਰ ਡੋਜ਼ ਦਿਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਮੋਦੀ ਦੀ ਸਨਿਚਰਵਾਰ ਨੂੰ ਕੀਤੀ ਗਈ ਟਿੱਪਣੀ ਤੋਂ ਬਾਅਦ ਆਇਆ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਂ ਅਪਣੇ ਸੰਬੋਧਨ ਵਿਚ ਕਿਹਾ ਸੀ ਕਿ 60 ਸਾਲ ਤੋਂ ਜ਼ਿਆਦਾ ਅਤੇ ਹੋਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਅਹਤਿਆਤੀ ਖ਼ੁਰਾਕ ਡਾਕਟਰਾਂ ਦੀ ਸਲਾਹ ’ਤੇ ਦਿਤੀ ਜਾਵੇਗੀ।
  ਕਾਂਗਰਸ ਆਗੂ ਨੇ ਟਵੀਟ ਕੀਤਾ,‘‘ਕੇਂਦਰ ਸਰਕਾਰ ਨੇ ਬੂਸਟਰ ਡੋਜ਼ ਦੇ ਮੇਰੇ ਸੁਝਾਅ ਨੂੰ ਮੰਨ ਲਿਆ ਹੈ, ਇਹ ਸਹੀ ਕਦਮ ਹੈ। ਟੀਕੇ ਦਾ ਕਵਚ ਅਤੇ ਬੂਸਟਰ ਡੋਜ਼ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮੁਹਈਆ ਕਰਵਾਈ ਜਾਣੀ ਚਾਹੀਦੀ ਹੈ।’’ ਉਨ੍ਹਾਂ ਨੇ ਇਸ ਦੇ ਲਈ ਹੈਸ਼ਟੈਗ ‘ਬੂਸਟਰਜੈਬ’ ਅਤੇ ‘ਵੈਕਸੀਨੇਟਇੰਡੀਆ’ ਦਾ ਇਸਤੇਮਾਲ ਕੀਤਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਨਾਲ ਹੀ 22 ਦਸੰਬਰ ਦੇ ਅਪਣੇ ਟਵੀਟ ਨੂੰ ਵੀ ਟੈਗ ਕੀਤਾ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੀ ਆਬਾਦੀ ਦੇ ਵੱਡੇ ਹਿੱਸੇ ਦਾ ਹਾਲੇ ਵੀ ਟੀਕਾਕਰਨ ਨਹੀਂ ਹੋਇਆ, ਨਾਲ ਹੀ ਉਨ੍ਹਾਂ ਸਵਾਲ ਕੀਤਾ ਸੀ ਕਿ ਸਰਕਾਰ ਕਦੋਂ ਬੂਸਟਰ ਡੋਜ਼ ਦੀ ਸ਼ੁਰੂਆਤ ਕਰੇਗੀ। (ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement