
'ਚੋਣਾਂ 'ਚ ਖੜਾ ਹੋਣਾ ਹਰੇਕ ਦਾ ਹੱਕ ਹੈ, ਜਿਸ ਦਾ ਵੀ ਦਿਲ ਕਰਦਾ ਚੋਣ ਲੜ ਲਵੇ'
ਮਾਨਸਾ: ਹਾਲ ਹੀ ਵਿਚ ਕਾਂਗਰਸ 'ਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਨੇ ਕਈ ਮੁੱਦਿਆ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ। ਸਿੱਧੂ ਨੇ ਕਿਹਾ ਕਿ ਸਾਡਾ ਕਿੱਤਾ ਮੀਡੀਆ ਨਾਲ ਜੁੜਿਆ ਹੋਇਆ ਹੈ। ਮੀਡੀਆ ਨਾਲ 36 ਦਾ ਅੰਕੜਾ ਨਹੀਂ ਸੀ। ਹਰੇਕ ਕਿੱਤੇ ਵਿਚ ਕੁਝ ਚੰਗੇ ਬੰਦੇ ਹੁੰਦੇ ਹਨ ਤੇ ਕੁਝ ਗਲਤ ਬੰਦੇ ਹੁੰਦੇ ਹਨ। ਮਾੜੇ ਬੰਦਿਆਂ ਨਾਲ ਹੁਣ ਵੀ 36 ਦਾ ਅੰਕੜਾ ਹੈ।
Sidhu Moose Wala
ਸ਼ਹਿਰ ਮਾਨਸਾ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਇਥੇ ਕੋਈ ਚੰਗਾ ਲੀਡਰ ਨਹੀਂ ਹੈ ਜੋ ਸਾਰਿਆਂ ਲਈ ਗੱਲਬਾਤ ਕਰ ਸਕੇ। ਸਿੱਧੂ ਨੇ ਕਿਹਾ ਕਿ ਸਿਆਸਤ 'ਚ ਆਉਣ ਦਾ ਮਕਸਦ ਹੀ ਇਹੀ ਹੈ ਕਿ ਇਲਾਕੇ ਦਾ ਸੁਧਾਰ ਹੋ ਸਕੇ। ਰੁਲਦੂ ਸਿੰਘ ਮਾਨਸਾ ਦੇ ਖੱਬੀ ਖਾਨ ਵਾਲੇ ਬਿਆਨ 'ਤੇ ਸਿੱਧੂ ਨੇ ਕਿਹਾ ਕਿ ਚੋਣਾਂ 'ਚ ਖੜਾ ਹੋਣਾ ਹਰੇਕ ਦਾ ਹੱਕ ਹੈ, ਜਿਸ ਦਾ ਵੀ ਦਿਲ ਕਰਦਾ ਚੋਣ ਲੜ ਲਵੇ।
Sidhu Moose Wala
ਕੱਲੇ ਰੁਲਦੂ ਸਿੰਘ ਮਾਨਸਾ ਹੀ ਨਹੀਂ ਸਾਰੇ ਜਾਣੇ ਕਾਗਜ਼ ਭਰਨ। ਉਹਨਾਂ ਕਿਹਾ ਕਿ ਮੂਸੇ ਪਿੰਡ ਕੋਲ ਦੋ ਥਰਮਲ ਹਨ। ਸਵੇਰੇ ਉਠਦੇ ਸਾਰ ਹੀ ਸਾਡੇ ਕੱਪੜੇ ਕਾਲਸ ਨਾਲ ਭਰ ਜਾਂਦੇ ਹਨ। ਜਦੋਂ ਹੀ ਅਸੀਂ ਪਾਵਰ ਵਿਚ ਆਏ ਪਹਿਲਾਂ ਇਹਨਾਂ ਦਾ ਰਿਮਾਂਡ ਲੈਣਾ ਹੈ।
Sidhu Moose Wala
ਉਹਨਾਂ ਕਿਹਾ ਕਿ ਸਾਡੇ ਸਾਰੇ ਮਸਲੇ ਹੱਲ੍ਹ ਹੋਣ। ਸਾਡੇ ਲੋਕ ਜਾਗਰੂਕ ਨਹੀਂ ਹਨ ਉਹਨਾਂ ਨੂੰ ਪਤਾ ਹੀ ਨਹੀਂ ਹੈ ਸਾਡੀਆਂ ਮੁਢਲੀਆਂ ਲੋੜਾਂ ਕੀ ਹਨ। ਸਾਡੀਆਂ ਲੋੜਾਂ ਹਨ। ਕਾਲਜ, ਸਾਡੇ ਬੱਚਿਆਂ ਦੇ ਚੰਗੇ ਭਵਿੱਖ ਲਈ ਸੰਸਥਾਵਾਂ ਹੋਣ ਜਿਥੇ ਉਹ ਪੜ੍ਹ ਸਕਣ।
Sidhu Moose Wala
ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਇਥੇ ਕੋਈ ਬੇਰੁਜ਼ਗਾਰ ਨਾ ਹੋਵੇ। ਸਿੱਧੂ ਨੇ ਕਿਹਾ ਕਿ ਉਹਨਾਂ ਨੇ ਕੋਈ ਦਾਅਵੇ ਨਹੀਂ ਕੀਤੇ। ਉਹਨਾਂ ਦਾ ਸਿਆਸਤ ਵਿਚ ਆਉਣ ਦਾ ਮਕਸਦ ਬਦਲਾਅ ਲੈ ਕੇ ਆਉਣਾ ਹੈ। ਉਹਨਾਂ ਜਥੇਬੰਦੀਆਂ ਨੂੰ ਸੁਝਾਅ ਦਿੱਤਾ ਹੈ ਕਿ ਸਾਰੇ ਜਾਣੇ ਇਕਜੁਟ ਹੋ ਜਾਣ। ਆਪਸੀ ਲੜਾਈਆਂ ਕਰਕੇ ਆਪਣੇ ਪੰਜਾਬ, ਹਲਕੇ ਦਾ ਨੁਕਸਾਨ ਨਾ ਕਰੀਏ। ਹੁਣ ਇਕਜੁਟ ਹੋਣ ਦਾ ਟਾਈਮ ਹੈ। ਕਿਸੇ ਚੰਗੇ ਬੰਦੇ ਦੀ ਬਾਂਹ ਫੜੀਏ।