ਪਹਾੜੀ ਇਲਾਕਿਆਂ ’ਚ ਬਰਫ਼ਬਾਰੀ, ਉਤਰ-ਪਛਮੀ ਭਾਰਤ ਵਿਚ
Published : Dec 27, 2021, 12:13 am IST
Updated : Dec 27, 2021, 12:14 am IST
SHARE ARTICLE
image
image

ਪਹਾੜੀ ਇਲਾਕਿਆਂ ’ਚ ਬਰਫ਼ਬਾਰੀ, ਉਤਰ-ਪਛਮੀ ਭਾਰਤ ਵਿਚ

ਨਵੀਂ ਦਿੱਲੀ, 26 ਦਸੰਬਰ : ਪਹਾੜਾਂ ਤੋਂ ਲੈ ਕੇ ਮੈਦਾਨਾਂ ਤਕ, ਸਰਦੀਆਂ ਦਾ ਤੂਫ਼ਾਨ ਸ਼ੁਰੂ ਹੋ ਗਿਆ ਹੈ। ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਦਕਿ ਮੈਦਾਨੀ ਇਲਾਕਿਆਂ ਵਿਚ ਧੁੰਦ ਅਤੇ ਸੀਤ ਲਹਿਰ ਹੈ। ਦਾਰਜਲਿੰਗ ਦੇ ਸੰਦਕਪੁਰ ਅਤੇ ਚਟਕਪੁਰ ਖੇਤਰਾਂ ਵਿਚ ਬਰਫ਼ਬਾਰੀ ਹੋ ਰਹੀ ਹੈ। ਉਤਰਾਖੰਡ ਦਾ ਔਲੀ ਛਤਰ ਕੁੰਡ ਇਸ ਸਮੇਂ ਪੂਰੀ ਤਰ੍ਹਾਂ ਜੰਮ ਗਿਆ ਹੈ। ਤਾਪਮਾਨ ਇੰਨਾ ਡਿਗ ਗਿਆ ਹੈ ਕਿ ਪਾਣੀ ਜੰਮਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਨਵੇਂ ਸਾਲ ਦੇ ਜਸ਼ਨ ਲਈ ਵੱਡੀ ਗਿਣਤੀ ’ਚ ਸੈਲਾਨੀ ਪਹਾੜੀਆਂ ’ਤੇ ਪਹੁੰਚ ਰਹੇ ਹਨ।
  ਇਸ ਦੌਰਾਨ, ਮੌਸਮ ਵਿਭਾਗ ਨੇ ਐਤਵਾਰ ਤੋਂ ਕਈ ਸੂਬਿਆਂ ਵਿਚ ਮੌਸਮ ਵਿਚ ਤਬਦੀਲੀ ਦੀ ਭਵਿਖਬਾਣੀ ਕੀਤੀ ਹੈ। ਮੌਸਮ ਦੀ ਭਵਿਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਮੁਤਾਬਕ ਪਛਮੀ ਗੜਬੜੀ 26 ਦਸੰਬਰ ਤੋਂ ਜੰਮੂ-ਕਸ਼ਮੀਰ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦੇਵੇਗੀ। ਇਸ ਕਾਰਨ ਪਹਾੜੀ ਰਾਜਾਂ ਵਿਚ ਭਾਰੀ ਮੀਂਹ ਅਤੇ ਬਰਫ਼ਬਾਰੀ ਹੋਵੇਗੀ ਜੋ ਕਿ 28 ਦਸੰਬਰ ਤਕ ਜਾਰੀ ਰਹਿ ਸਕਦੀ ਹੈ। ਉਤਰੀ-ਪਛਮੀ ਰਾਜਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਚੱਕਰਵਾਤੀ ਚੱਕਰ ਜਾਰੀ ਹੈ। ਇਸ ਕਾਰਨ 26 ਤੋਂ 28 ਦਸੰਬਰ ਦਰਮਿਆਨ ਰਾਜਸਥਾਨ ਦੇ ਪਛਮੀ ਅਤੇ ਉਤਰੀ ਹਿਸਿਆਂ, ਪੰਜਾਬ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿਸਿਆਂ ਵਿਚ ਮੀਂਹ ਅਤੇ ਧੁੰਦ ਪੈਣ ਦੀ ਸੰਭਾਵਨਾ ਹੈ।  ਇਸ ਤੋਂ ਇਲਾਵਾ 28-29 ਦਸੰਬਰ ਨੂੰ ਬਿਹਾਰ, ਝਾਰਖੰਡ, ਛੱਤੀਸਗੜ੍ਹ ਦੇ ਕੁਝ ਹਿਸਿਆਂ ਅਤੇ ਵਿਦਰਭ ਦੇ ਵਖ-ਵਖ ਹਿਸਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿਖਬਾਣੀ ਅਨੁਸਾਰ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਉਤਰ-ਪਛਮੀ ਭਾਰਤ ਦੇ ਕੁਝ ਹਿਸਿਆਂ ਵਿਚ ਗੜੇਮਾਰੀ ਵੀ ਹੋ ਸਕਦੀ ਹੈ। (ਏਜੰਸੀ)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement