
ਲੁਧਿਆਣਾ ’ਚ ਕਪੜਾ ਫ਼ੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਲੁਧਿਆਣਾ, 26 ਦਸੰਬਰ (ਪਪ): ਕਾਲੀ ਰੋਡ ਦੇ ਆਨੰਦ ਪੁਰੀ ਇਲਾਕੇ ਵਿਚ ਸਥਿਤ ਇਕ ਕਪੜਾ ਫ਼ੈਕਟਰੀ ਵਿਚ ਐਤਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਘਟਨਾ ਦੇ ਸਮੇਂ ਫ਼ੈਕਟਰੀ ਦੇ ਗਰਾਊਂਡ ਫਲੋਰ ’ਤੇ ਰਾਤ ਦੇ ਕਰਮਚਾਰੀ ਡਿਊਟੀ ’ਤੇ ਸਨ। ਮਜ਼ਦੂਰਾਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਅੱਗ ਨਾ ਬੁਝੀ ਤਾਂ ਫ਼ੈਕਟਰੀ ਮਾਲਕ, ਫ਼ਾਇਰ ਬ੍ਰਿਗੇਡ ਅਤੇ ਪੁਲਿਸ ਕੰਟਰੋਲ ਨੂੰ ਫ਼ੋਨ ਕਰ ਕੇ ਸੂਚਿਤ ਕੀਤਾ ਗਿਆ। ਸੂਚਨਾ ਮਿਲਣ ’ਤੇ ਫ਼ਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ 40 ਗੱਡੀਆਂ ਦੀ ਮਦਦ ਨਾਲ ਸਾਢੇ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਫ਼ੈਕਟਰੀ ਦੇ ਗੋਦਾਮ ਵਿਚ ਪਿਆ ਲੱਖਾਂ ਰੁਪਏ ਦਾ ਕਪੜਾ ਸੜ ਕੇ ਸੁਆਹ ਹੋ ਗਿਆ।