
ਤੰਬਾਕੂ, ਸਿਗਰਟ ਆਦਿ ਨਸ਼ੀਲੇ ਪਦਾਰਥਾਂ ਸਮੇਤ ਇੱਕ ਡੋਂਗਲ ਵੀ ਬਰਾਮਦ
ਫਿਰੋਜ਼ਪੁਰ (ਮਲਕੀਅਤ ਸਿੰਘ) : ਚਰਚਾ ਦਾ ਵਿਸ਼ਾ ਰਹਿਣ ਵਾਲੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਇੱਕ ਵਾਰ ਫਿਰ ਸੁਰਖ਼ੀਆਂ 'ਚ ਆ ਰਹੀ ਹੈ। ਜੇਲ੍ਹ ਦੇ ਬਾਹਰੋਂ ਥਰੋ ਕੀਤੇ 12 ਪੈਕਟ, ਜੇਲ੍ਹ ਦੇ ਅੰਦਰ ਬਣੇ ਹਸਪਤਾਲ ਦੇ ਸਾਹਮਣੇ ਵਾਲੀ ਜਗ੍ਹਾ ਤੋਂ ਮਿਲੇ ਹਨ।
ਜੇਲ੍ਹ ਪ੍ਰਸ਼ਾਸ਼ਨ ਅਨੁਸਾਰ ਵਾਰਡਰ ਰੁਪਿੰਦਰ ਸਿੰਘ ਜੇਲ੍ਹ ਅੰਦਰ ਬਣੀਆਂ ਚੱਕੀਆਂ ਦਾ ਚੱਕਰ ਲਗਾ ਰਿਹਾ ਸੀ ਤਾਂ ਜੇਲ੍ਹ ਹਸਪਤਾਲ ਦੇ ਕੋਲ ਖਾਲੀ ਜਗ੍ਹਾ 'ਤੇ ਪੈਕਟ ਪਏ ਮਿਲੇ। ਜੇਲ੍ਹ ਅੰਦਰ ਸੁੱਟੇ 12 ਪੈਕਟ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜੇਲ੍ਹ ਦੇ ਬਾਹਰੋਂ ਸੁੱਤੇ ਗਏ ਸਨ,ਜੋ ਕਿ ਭੂਰੇ ਰੰਗ ਦੀ ਟੇਪ ਨਾਲ ਲਪੇਟੇ ਹੋਏ ਸੀ ।
ਪੈਕਟਾਂ ਨੂੰ ਖੋਲਣ 'ਤੇ ਇਹਨਾਂ ਵਿਚੋਂ 162 ਪੁੜੀਆਂ ਤੰਬਾਕੂ,14 ਡੱਬੀਆਂ ਸਿਗਰਟ,37 ਬੰਡਲ ਬੀੜੀਆਂ, 3 ਅਡੇਪਟਰ ਅਤੇ 1 ਡੋਂਗਲ ਬਰਾਮਦ ਹੋਈ ਹੈ। ਥਾਣਾ ਸਿਟੀ ਫਿਰੋਜ਼ਪੁਰ ਵੱਲੋਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੀ ਇਤਲਾਹ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ।